ਮੁੰਬਈ- ਮੁੰਬਈ ’ਚ ਪੁਲਸ ਨੇ ਇਕ ਵਿਅਕਤੀ ਨੂੰ ‘ਲਿਵ ਇਨ’ ’ਚ ਨਾਲ ਰਹਿ ਰਹੀ ਔਰਤ ਦੇ ਚਰਿੱਤਰ ’ਤੇ ਸ਼ੱਕ ਕਾਰਨ ਗਲ਼ਾ ਵੱਢ ਕੇ ਉਸ ਦਾ ਕਤਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਾਜੂ ਨੀਲ (42) ਨੇ ਵੀਰਵਾਰ ਤੜਕੇ ਸਾਕੀਨਾਕਾ ਦੇ ਸੰਘਰਸ਼ ਨਗਰ ਇਲਾਕੇ ਸਥਿਤ ਆਪਣੇ ਘਰ ’ਚ 29 ਸਾਲਾ ਔਰਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਨੀਲ ਦੇ ਗੁਆਂਢੀਆਂ ਨੇ ਔਰਤ ਦੀ ਚੀਕਾਂ ਸੁਣ ਕੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਨੇ ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਦੇਖਿਆ ਅਤੇ ਉਸ ਦੇ ਗਲ਼ੇ, ਪੇਟ, ਛਾਤੀ ਅਤੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ। ਔਰਤ ਦੀ ਭੈਣ ਦੀ ਸ਼ਿਕਾਇਤ ’ਤੇ ਸ਼ਿਕਾਇਤ ਦਰਜ ਕੀਤੀ ਗਈ ਹੈ।