ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਪੰਜਾਬ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 5 ਸੂਬਿਆਂ ’ਚ 7 ਗੇੜ ’ਚ ਹੋਣਗੀਆਂ। ਯੂ.ਪੀ. ’ਚ 10 ਫਰਵਰੀ ਨੂੰ ਪਹਿਲਾ ਗੇੜ
ਦੱਸਣਯੋਗ ਹੈ ਕਿ ਗੋਆ ’ਚ ਵਿਧਾਨ ਸਭਾ ਦੀਆਂ 40 ਸੀਟਾਂ ਹਨ, ਜਦੋਂ ਕਿ ਪੰਜਾਬ ’ਚ 117, ਮਣੀਪੁਰ ’ਚ 60 ਅਤੇ ਉਤਰਾਖੰਡ ’ਚ ਵਿਧਾਨ ਸਭਾ ਦੇ 71 ਚੋਣ ਖੇਤਰ ਹਨ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ 403 ਸੀਟਾਂ ਹਨ। ਚੋਣ ਕਮਿਸ਼ਨ ਇਨ੍ਹਾਂ ਸੂਬਿਆਂ ’ਚ ਚੋਣਾਂ ਦੀ ਤਿਆਰੀ ਦੇ ਸਿਲਸਿਲੇ ’ਚ ਪਿਛਲੇ ਕਈ ਦਿਨਾਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਅਤੇ ਸਿਆਸੀ ਦਲਾਂ ਦੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਪੂਰੀ ਕਰ ਚੁਕਿਆ ਹੈ। ਇਨ੍ਹਾਂ ਸੂਬਿਆਂ ਦੀ ਵੋਟਰ ਸੂਚੀ ਦੀ ਸਮੀਖਿਆ ਵੀ ਹੋ ਚੁਕੀ ਹੈ। ਕਮਿਸ਼ਨ ਨੇ ਸੂਬਿਆਂ ਤੋਂ ਚੋਣ ਡਿਊਟੀ ’ਤੇ ਲਗਾਏ ਜਾਣ ਵਾਲੇ ਕਰਮੀਆਂ ਦੇ ਪੂਰਨ ਟੀਕਾਕਰਨ ’ਤੇ ਜ਼ੋਰ ਦਿੱਤਾ ਹੈ।