ਅੰਮ੍ਰਿਤਸਰ ’ਚ ਕੋਰੋਨਾ ਬਲਾਸਟ : 4 ਡਾਕਟਰ, ਇਕ BSF ਜਵਾਨ, 6 ਵਿਦਿਆਰਥੀਆਂ ਸਣੇ 33 ਲੋਕ ਪਾਜ਼ੇਟਿਵ

ਅੰਮ੍ਰਿਤਸਰ – ਅੰਮ੍ਰਿਤਸਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੰਮ੍ਰਿਤਸਰ ’ਚ ਅੱਜ ਉਸ ਸਮੇਂ ਹਫ਼ੜਾ-ਤਫ਼ੜੀ ਮੱਚ ਗਈ, ਜਦੋਂ ਸਰਕਾਰੀ ਮੈਡੀਕਲ ਕਾਲਜ ਦੇ 4 ਡਾਕਟਰ, 6 ਵਿਦਿਆਰਥੀ, 1 ਬੀ.ਐੱਸ.ਐੱਫ. ਦਾ ਜਵਾਨ ਅਤੇ 33 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ। ਇਸ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 93 ਹੋ ਗਈ ਹੈ। ਕੋਰੋਨਾ ਦੇ ਵੱਧ ਕੇਸ ਆਉਣ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਕਾਲਜ ਕੰਪਲੈਕਸ ਵਿੱਚ ਮਾਸਕ ਲੱਗਾ ਕੇ ਰੱਖਣਾ ਜ਼ਰੂਰੀ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਦੇ ਮਾਮਲੇ ਵੱਧਣ ਨਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ। ਇੱਕ ਦਿਨ ਵਿੱਚ ਕੋਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਸਾਰੇ ਮਰੀਜ਼ ਕਮਿਊਨਿਟੀ ਦੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਉਕਤ ਮਰੀਜ਼ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਪਾਜ਼ੇਟਿਵ ਪਾਏ ਗਏ ਹਨ। ਦੱਸ ਦੇਈਏ ਕਿ ਨਵਾਂ ਸਾਲ ਆਉਣ ’ਤੇ ਕੋਰੋਨਾ ਦਾ ਖ਼ਤਰਾ ਵੱਧ ਗਿਆ ਹੈ। 1 ਜਨਵਰੀ ਨੂੰ ਕੋਰੋਨਾ ਦੇ ਜਿਥੇ 9 ਮਾਮਲੇ ਸਾਹਮਣੇ ਆਏ ਸਨ, ਉਥੇ ਹੀ 2 ਜਨਵਰੀ ਨੂੰ 19 ਅਤੇ 3 ਜਨਵਰੀ ਨੂੰ 20 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਨਵੇਂ ਸਾਲ ਦੇ ਇਨ੍ਹਾਂ ਚਾਰ ਦਿਨਾਂ ਵਿੱਚ ਕੁੱਲ 81 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਹ ਅੰਕੜਾ ਜਨਵਰੀ-2021 ਤੋਂ ਵੱਧ ਹੈ। ਪਿਛਲੇ ਸਾਲ ਇਨ੍ਹਾਂ ਚਾਰ ਦਿਨਾਂ ਵਿੱਚ 69 ਮਰੀਜ਼ ਕੋਰੋਨਾ ਪੀੜਤ ਸਨ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਉਦੋਂ ਐਕਟਿਵ ਮਰੀਜ਼ਾਂ ਦੀ ਗਿਣਤੀ 300 ਦੇ ਕਰੀਬ ਸੀ