ਦੁਬਈ – ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) 2021 ਵਲੋਂ ਪੁਰਸਕਾਰਾਂ ਦਾ ਐਲਾਨ ਜਨਵਰੀ 2022 ‘ਚ ਕੀਤਾ ਜਾਵੇਗਾ। ICC ਨੇ ਇਸ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਵਿੱਚ ਪੂਰੇ ਸਾਲ ਪੁਰਸ਼ਾਂ ਅਤੇ ਮਹਿਲਾਵਾਂ ਵਲੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਚੋਟੀ ਦਾ ਪ੍ਰਦਰਸ਼ਨ ਕੀਤੇ ਜਾਣ ਲਈ ਪੁਰਸਕਾਰ ਵੰਡੇ ਜਾਣਗੇ। ਇਸ ‘ਚ ਕੁੱਲ 13 ਵਿਅਕਤੀਗਤ ਪੁਰਸਕਾਰ ਹੋਣਗੇ ਅਤੇ ਨਾਲ ਹੀ ਹਰੇਕ ਫ਼ੌਰਮੈਟ (ਟੈੱਸਟ, ਵਨ ਡੇਅ, T-20) ਲਈ ਪੰਜ ਟੀਮ ਔਫ਼ ਦਾ ਯੀਅਰ ਐਲਾਨ ਕੀਤੇ ਜਾਣਗੇ। ICC ਨੇ ਕਿਹਾ ਕਿ ਹਰੇਕ ਸ਼੍ਰੇਣੀ ਦੇ ਜੇਤੂਆਂ ਦਾ ਖ਼ੁਲਾਸਾ ਜਨਵਰੀ 2022 ‘ਚ ਕੀਤਾ ਜਾਵੇਗਾ। ਪੰਜ ਅਧਿਕਾਰੀਆਂ ਵਲੋਂ ਚੁਣੀ ਗਈ ICC ਟੀਮ ਔਫ਼ ਦਾ ਯੀਅਰ ਦਾ ਐਲਾਨ 17 ਤੇ 18 ਜਨਵਰੀ ਨੂੰ ਕੀਤਾ ਜਾਵੇਗਾ ਜਦਕਿ ਵਿਅਕਤੀਗਤ ਮਹਿਲਾ ਪੁਰਸਕਾਰਾਂ ਦਾ ਐਲਾਨ 23 ਜਨਵਰੀ ਨੂੰ ਕੀਤਾ ਜਾਵੇਗਾ।
ਪੁਰਸ਼ ਸ਼੍ਰੇਣੀ ਦੇ ICC ਸਿਪਰਿਟ ਔਫ਼ ਕ੍ਰਿਕਟ ਅਤੇ ICC ਅੰਪਾਇਰ ਔਫ਼ ਦਾ ਯੀਅਰ ਪੁਰਸਕਾਰ 24 ਜਨਵਰੀ ਨੂੰ ਦਿੱਤੇ ਜਾਣਗੇ। ICC ਦੇ ਅਨੁਸਾਰ ਵਿਅਕਤੀਗਤ ਪੁਰਸਕਾਰਾਂ ਵਿੱਚ ICC ਪੁਰਸ਼ ਕ੍ਰਿਕਟਰ ਔਫ਼ ਦਾ ਯੀਅਰ ਲਈ ਸਰ ਗੈਰਫ਼ੀਲਡ ਸੋਬਰਜ਼ ਟਰੌਫ਼ੀ, ICC ਮਹਿਲਾ ਕ੍ਰਿਕਟਰ ਔਫ਼ ਦਾ ਯੀਅਰ ਲਈ ਰੇਚਲ ਹੇਹੋ ਫ਼ਲਿੰਟ ਟਰੌਫ਼ੀ, ICC ਪੁਰਸ਼ ਟੈੱਸਟ ਕ੍ਰਿਕਟਰ ਔਫ਼ ਦਾ ਯੀਅਰ, ICC ਮਹਿਲਾ ਵਨ ਡੇਅ ਕ੍ਰਿਕਟਰ ਔਫ਼ ਦਾ ਯੀਅਰ, ICC ਪੁਰਸ਼ T-20 ਕ੍ਰਿਕਟਰ ਔਫ਼ ਦਾ ਯੀਅਰ, ICC ਐਮਰਜਿੰਗ ਮੇਲ ਕ੍ਰਿਕਟਰ ਔਫ਼ ਦਾ ਯੀਅਰ, ICC ਐਮਰਜਿੰਗ ਫ਼ੀਮੇਲ ਕ੍ਰਿਕਟਰ ਔਫ਼ ਦਾ ਯੀਅਰ, ICC ਮੇਲ ਐਸੋਸ਼ੀਏਟ ਕ੍ਰਿਕਟਰ ਔਫ਼ ਦਾ ਯੀਅਰ, ICC ਫ਼ੀਮੇਲ ਐਸੋਸ਼ੀਏਟ ਕ੍ਰਿਕਟਰ ਔਫ਼ ਦਾ ਯੀਅਰ, ICC ਸਿਪਰਿਟ ਔਫ਼ ਕ੍ਰਿਕਟ ਐਵਾਰਡ ਅਤੇ ICC ਅੰਪਾਇਰ ਔਫ਼ ਦਾ ਯੀਅਰ ਐਵਾਰਡ ਸ਼ਾਮਿਲ ਹਨ।