ਸੈਂਚੂਰੀਅਨ – ਸੈਂਚੂਰੀਅਨ ਦੇ ਮੈਦਾਨ ‘ਤੇ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ ‘ਚ 197 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸ਼ਮੀ ਨੇ 5 ਵਿਕਟਾਂ ਹਾਸਿਲ ਕੀਤੀਆਂ। ਇਸ ਦੇ ਨਾਲ ਹੀ ਉਸ ਨੇ ਭਾਰਤ ਦੇ ਲਈ ਸਭ ਤੋਂ ਤੇਜ਼ 200 ਵਿਕਟਾਂ ਵੀ ਪੂਰੀਆਂ ਕਰ ਲਈਆਂ। ਸ਼ਮੀ ਨੇ ਇਸ ਮਾਮਲੇ ‘ਚ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ।
ਭਾਰਤ ਦੇ ਲਈ ਸਭ ਤੋਂ ਘੱਟ ਗੇਂਦਾਂ ‘ਚ 200 ਟੈੱਸਟ ਵਿਕਟਾਂ: 9,896 ਮੁਹੰਮਦ ਸ਼ੰਮੀ; 10, 248 ਰਵੀਚੰਦਰਨ ਅਸ਼ਵਿਨ; 11, 066 ਕਪਿਲ ਦੇਵ ਅਤੇ 11, 989 ਰਵਿੰਦਰ ਜਡੇਜਾ।
ਭਾਰਤੀ ਤੇਜ਼ ਗੇਂਦਬਾਜ਼ਾਂ ਦੀਆਂ ਸਭ ਤੋਂ ਤੇਜ਼ 200 ਵਿਕਟਾਂ: 50 ਕਪਿਲ ਦੇਵ; 54 ਜਵਾਗਲ ਸ਼੍ਰੀਨਾਥ; 55 ਮੁਹੰਮਦ ਸ਼ਮੀ ਅਤੇ 63 ਜ਼ਹੀਰ ਖ਼ਾਨ।
ਭਾਰਤ ਲਈ ਸਭ ਤੋਂ ਜ਼ਿਆਦਾ ਟੈੱਸਟ ਵਿਕਟਾਂ: 619 – ਅਨਿਲ ਕੁੰਬਲੇ, 434 – ਕਪਿਲ ਦੇਵ, 427 – ਰਵੀਚੰਦਰਨ ਅਸ਼ਵਿਨ, 417 – ਹਰਭਜਨ ਸਿੰਘ, 311 – ਜ਼ਹੀਰ ਖਾਨ / ਇਸ਼ਾਂਤ ਸ਼ਰਮਾ, 266 – ਬਿਸ਼ਨ ਬੇਦੀ, 242 – ਬੀ.ਐੱਸ.ਚੰਦਰਸ਼ੇਖਰ, 236 – ਜੇ.ਸ਼੍ਰੀਨਾਥ, 232 – ਰਵਿੰਦਰ ਜਡੇਜਾ ਅਤੇ 200 – ਮੁਹੰਮਦ ਸ਼ਮੀ।