ਪੰਤ ਨੇ 100 ਸ਼ਿਕਾਰ ਪੂਰੇ ਕਰ ਕੇ ਧੋਨੀ-ਸਾਹਾ ਦਾ ਤੋੜਿਆ ਰਿਕਾਰਡ

ਸੈਂਚੂਰੀਅਨ – ਸੈਂਚੂਰੀਅਨ ਦੇ ਮੈਦਾਨ ‘ਤੇ ਭਾਰਤੀ ਟੀਮ ਜਦੋਂ ਦੱਖਣੀ ਅਫ਼ਰੀਕਾ ਵਿਰੁੱਧ ਪਹਿਲੇ ਟੈੱਸਟ ਦੇ ਲਈ ਆਹਮੋ-ਸਾਹਮਣੇ ਸੀ, ਅਤੇ ਰਿਸ਼ਭ ਪੰਤ ਨੂੰ ਵੀ ਇੱਕ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਮਿਲ ਗਿਆ। ਪੰਤ ਭਾਰਤ ਲਈ ਵਿਕਟਕੀਪਿੰਗ ਕਰਦਾ ਹੋਇਆ ਸਭ ਤੋਂ ਤੇਜ਼ 100 ਸ਼ਿਕਾਰ ਕਰਨ ਵਾਲਾ ਵਿਕਟਕੀਪਰ ਬਣ ਗਿਆ ਹੈ। ਸੈਂਚੂਰੀਅਨ ਟੈੱਸਟ ਉਸ ਦੇ ਕਰੀਅਰ ਦਾ 26ਵਾਂ ਟੈੱਸਟ ਹੈ। ਉਸ ਨੇ ਅਜਿਹਾ ਕਰ ਕੇ ਮਹਿੰਦਰ ਸਿੰਘ ਧੋਨੀ ਅਤੇ ਰਿਧੀਮਾਨ ਸਾਹਾ ਦੇ ਇੱਕ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
100 ਸ਼ਿਕਾਰ ਦੇ ਲਈ ਖੇਡੇ ਟੈੱਸਟ (ਵਿਕਟਕੀਪਰ)
26 ਰਿਸ਼ਭ ਪੰਤ, 36 ਧੋਨੀ-ਰਿਧੀਮਾਨ ਸਾਹਾ, 39 ਕਿਰਣ ਮੋਰੇ, 41 ਮੋਂਗੀਆ ਅਤੇ 42 ਸੈਅਦ ਕਿਰਮਾਨੀ।