ਪ੍ਰਭਾਸ ਅਤੇ ਪੂਜਾ ਹੇਗੜੇ ਦੀ ਫ਼ਿਲਮ ਰਾਧੇ ਸ਼ਿਆਮ ਦਾ ਟਰੇਲਰ ਰੀਲੀਜ਼

ਰਾਧਾ ਕ੍ਰਿਸ਼ਣ ਕੁਮਾਰ ਦੀ ਫ਼ਿਲਮ ਰਾਧੇ ਸ਼ਿਆਮ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਨਿਰਦੇਸ਼ਕ ਨੇ ਫ਼ਿਲਮ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਇੱਕ ਪਾਸੇ ਜਿਥੇ ਮਜ਼ੇਦਾਰ ਟਰੇਲਰ ਮੈਸਿਵ, ਕਲਰਫ਼ੁਲ ਅਤੇ ਬਿੱਗ ਸਕੇਲ ‘ਤੇ ਨਜ਼ਰ ਆ ਰਿਹਾ ਹੈ, ਉਥੇ ਟਰੇਲਰ ‘ਚ ਪ੍ਰਭਾਸ ਅਤੇ ਪੂਜਾ ਹੇਗੜੇ ਦੀ ਖ਼ੂਬਸੂਰਤ ਕੈਮਿਸਟਰੀ ਤੋਂ ਇਲਾਵਾ ਵੱਖ-ਵੱਖ ਲੈਂਡਸਕੇਪ ਤਏ ਐਗਜ਼ੌਟਿਕ ਸੀਨਜ਼ ਨੂੰ ਵੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।
ਹਰ ਦ੍ਰਿਸ਼ ਇੱਕ ਮਾਸਟਰਪੀਸ ਲੱਗਦਾ ਹੈ। ਨਾਲ ਹੀ ਪ੍ਰਭਾਸ ਅਤੇ ਪੂਜਾ ਹੇਗੜੇ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਜ਼ਲਿੰਗ ਕੈਮਿਸਟਰੀ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਪਾਗਲ ਹੋ ਰਹੇ ਹਨ, ਪਰ ਨਾਲ ਹੀ ਉਹ ਮਿਸਟਰੀ ਐਲੀਮੈਂਟ ਅਤੇ ਇਨ੍ਹਾਂ ਦੋਹਾਂ ਦੇ ਕਿਰਦਾਰਾਂ ਵਿਚਾਲੇ ਸੰਘਰਸ਼ ਬਾਰੇ ਸੋਚਣ ਤੋਂ ਖ਼ੁਦ ਨੂੰ ਰੋਕ ਨਹੀਂ ਪਾ ਰਹੇ।
ਟਰੇਲਰ ‘ਚ ਇੱਕ ਮਿਸਟੀਰੀਅਸ ਲਵਰ ਬੁਆਏ ਵਿਕਰਮ ਆਦਿਤਿਆ ਦੇ ਰੂਪ ‘ਚ ਸ਼ਕਤੀਸ਼ਾਲੀ ਪ੍ਰਭਾਸ ਦੀਆਂ ਕੁੱਝ ਝਲਕੀਆਂ ਨਜ਼ਰ ਆਈਆਂ ਹਨ ਜਿਨ੍ਹਾਂ ਨੂੰ ਲਾਜਵਾਬ ਕਿਹਾ ਜਾ ਸਕਦਾ ਹੈ ਅਤੇ ਅਜਿਹਾ ਸਭ ਕੁੱਝ ਅਸੀਂ ਭਾਰਤੀ ਸਿਨੇਮੇ ‘ਚ ਅਜੇ ਤਕ ਨਹੀਂ ਦੇਖਿਆ। ਇਹ ਝਲਕੀਆਂ ਇੱਕ ਅਨੋਖੀ ਪ੍ਰੇਮ ਕਹਾਣੀ ਬਿਆਨ ਕਰਦੀਆਂ ਹਨ। ਟਰੇਲਰ ‘ਚ ਦੇਖਿਆ ਕਿ ਕਹਾਣੀ ਕਿਵੇਂ ਅੱਗੇ ਵਧਦੀ ਹੈ ਪਰ ਇਹ ਇੱਕ ਰਹੱਸ ਬਣਿਆ ਹੋਇਆ ਹੈ।
ਇਸ ‘ਚ ਕੋਈ ਸ਼ੱਕ ਨਹੀਂ ਕਿ ਪ੍ਰਭਾਸ ਦੀ ਭੂਮਿਕਾ ਬਹੁਤ ਹੀ ਅਨੋਖੀ ਹੈ। ਪ੍ਰਭਾਸ ਦੇ ਪ੍ਰਸ਼ੰਸਕ ਯਕੀਨੀ ਰੂਪ ਨਾਲ ਰਾਧੇ ਸ਼ਿਆਮ ‘ਚ ਉਸ ਦੇ ਕਿਰਦਾਰ ਨੂੰ ਦੇਖਣ ਲਈ ਬੇਹੱਦ ਉਤਸ਼ਾਹਿਤ ਹਨ।