ਲਖਨਊ— ਚੋਣ ਕਮਿਸ਼ਨ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਲਖਨਊ ’ਚ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਵਿਚ ਅਗਲੇ ਸਾਲ ਯੂ. ਪੀ. ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਗੱਲ ਕੀਤੀ ਗਈ। ਦੱਸ ਦੇਈਏ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੀ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਵਿਚ ਉੱਤਰ ਪ੍ਰਦੇਸ਼, ਪੰਜਾਬ, ਗੋਆ, ਉੱਤਰਾਖੰਡ ਅਤੇ ਮਣੀਪੁਰ ਸ਼ਾਮਲ ਹਨ। ਲਖਨਊ ’ਚ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਵਿਚ ਸੁਸ਼ੀਲ ਚੰਦਰਾ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਦਿਵਾਂਯਾਂਗਾ ਲਈ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਹੋਵੇਗੀ। 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ, ਦਿਵਯਾਂਗ ਵੋਟਰਾਂ, ਕੋਵਿਡ-19 ਤੋਂ ਪੀੜਤ ਵੋਟਰਾਂ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਹੋਵੇਗੀ। ਹੋਰ ਆਈ. ਡੀ. ਕਾਰਡ ਤੋਂ ਵੀ ਵੋਟ ਪਾਉਣ ਦੀ ਸਹੂਲਤ ਹੋਵੇਗੀ। ਯੂ. ਪੀ. ’ਚ 800 ਮਹਿਲਾ ਪੋਲਿੰਗ ਬੂਥ ਬਣਾਏ ਜਾਣਗੇ। 400 ਮਾਡਲ ਪੋਲਿੰਗ ਬੂਥ ਬਣਾਏ ਜਾਣਗੇ। ਹਰ ਖੇਤਰ ਵਿਚ ਆਦਰਸ਼ ਪੋਲਿੰਗ ਬੂਥ ਬਣਾਏ ਜਾਣਗੇ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਯੂ. ਪੀ. ਚੋਣਾਂ ’ਚ ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਜਾਵੇਗਾ। ਯਾਨੀ ਕਿ ਸਵੇਰੇ 8 ਤੋਂ 6 ਵਜੇ ਤੱਕ ਵੋਟਾਂ ਪੈਣਗੀਆਂ। ਸੂਬੇ ’ਚ ਹੁਣ ਤੱਕ ਵੋਟਰਾਂ ਦੀ ਗਿਣਤੀ 15 ਕਰੋੜ ਤੋਂ ਵੱਧ ਹੈ। ਅੰਤਿਮ ਪ੍ਰਕਾਸ਼ਨ ਤੋਂ ਬਾਅਦ ਵੋਟਰਾਂ ਦੇ ਅਸਲ ਅੰਕੜੇ ਆਉਣਗੇ। ਜੇਕਰ ਕਿਸੇ ਦਾ ਨਾਂ ਨਾ ਆਵੇ ਤਾਂ ਉਹ ਕਲੇਮ ਕਰ ਸਕਦੇ ਹਨ।
ਚੋਣ ਕਮਿਸ਼ਨਰ ਸੁਸ਼ੀਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸੁਝਾਅ ਉਨ੍ਹਾਂ ਨੂੰ ਮਿਲੇ ਹਨ, ਉਹ ਇਹ ਹੈ ਕਿ ਸਾਰੀਆਂ ਪਾਰਟੀਆਂ ਨੇ ਸਮੇਂ ’ਤੇ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਵਜ੍ਹਾ ਨਾਲ ਚੋਣਾਂ ਨੂੰ ਸ਼ਾਇਦ ਨਹੀਂ ਟਾਲਿਆ ਜਾਵੇਗਾ। ਇਹ ਵੀ ਸਾਫ ਹੋਇਆ ਹੈ ਕਿ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ 5 ਜਨਵਰੀ 2022 ਤੋਂ ਬਾਅਦ ਹੋਵੇਗਾ। ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਬੂਥ ਨਾ ਬਣਾਉਣ ਦਾ ਸੁਝਾਅ ਦਿੱਤਾ ਗਿਆ। ਪੋਲਿੰਗ ਬੂਥ ’ਤੇ ਉੱਚਿਤ ਗਿਣਤੀ ’ਚ ਮਹਿਲਾ ਬੂਥਕਰਮੀ ਦੀ ਵੀ ਮੰਗ ਕੀਤੀ ਗਈ ਹੈ। 5 ਜਨਵਰੀ ਨੂੰ ਆਖ਼ਰੀ ਲਿਸਟ ਜਾਰੀ ਕੀਤੀ ਜਾਵੇਗੀ।
ਸੁਸ਼ੀਲ ਨੇ ਕਿਹਾ ਕਿ ਮਹਿਲਾ ਵੋਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਸਮੇਂ ’ਤੇ ਚੋਣਾਂ ਹੋਣ ਇਹ ਯਕੀਨੀ ਕੀਤੀ ਜਾਵੇ। ਚੋਣ ਕਮਿਸ਼ਨ ਨੇ ਦੱਸਿਆ ਕਿ ਕੋਰੋਨਾ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਯੂ. ਪੀ. ਵਿਚ ਪੋਲਿੰਗ ਬੂਥ ਦੀ ਗਿਣਤੀ ਨੂੰ 11,000 ਤੱਕ ਵਧਾਇਆ ਜਾਵੇਗਾ। ਇਕ ਬੂਥ ’ਤੇ ਪਹਿਲੇ 1500 ਵੋਟ ਹੁੰਦੇ ਸਨ, ਜਿਨ੍ਹਾਂ ਨੂੰ ਘਟਾ ਕੇ 1200 ਕੀਤਾ ਗਿਆ ਹੈ। ਸੂਬੇ ’ਚ 4030 ਮਾਡਲ ਪੋਲਿੰਗ ਬੂਥ ਹੋਣਗੇ, ਪ੍ਰਤੀ ਵਿਧਾਨ ਸਭਾ ’ਚ 10 ਮਾਡਲ ਬੂਥ ਹੋਣਗੇ। ਸਾਰੇ ਬੂਥਾਂ ’ਤੇ EVP ’ਚ VVPAT ਲਾਈ ਜਾਵੇਗੀ। ਚੋਣ ਕਮਿਸ਼ਨ ਦਾ ਮਕਸਦ ਸੁਤੰਤਰ, ਨਿਰਪੱਖ, ਸੁਰੱਖਿਅਤ, ਲਾਲਚ ਮੁਕਤ ਚੋਣਾਂ ਕਰਾਉਣਾ ਹੈ।