ਇੱਕ ਵਾਰ ਜਦੋਂ ਤੁਸੀਂ ਕਿਸੇ ਮੁੱਦੇ ਬਾਰੇ ਆਪਣਾ ਪੱਕਾ ਮਨ ਬਣਾ ਲੈਂਦੇ ਹੋ, ਬਾਕੀ ਦੀ ਦੁਨੀਆਂ ਨੂੰ ਤੁਹਾਡੇ ਫ਼ੈਸਲੇ ਦਾ ਸਤਿਕਾਰ ਕਰਨਾ ਪੈਂਦੈ। ਤੁਸੀਂ ਦੇਖਣ ਨੂੰ ਇੱਕ ਨਿਮਰ ਅਤੇ ਨਰਮ-ਸੁਭਾਅ ਵਿਅਕਤੀ ਜਾਪ ਸਕਦੇ ਹੋ, ਪਰ ਤੁਹਾਨੂੰ ਨਜ਼ਰਅੰਦਾਜ਼ ਕਰਨਾ ਦੂਸਰੇ ਲੋਕਾਂ ਨੂੰ ਭਾਰੀ ਪੈ ਸਕਦੈ। ਇਸ ਵਕਤ ਤੁਹਾਡੇ ਕੋਲ ਅਧਿਕਾਰਿਕ ਤੌਰ ‘ਤੇ ਹੰਢਾਉਣ ਲਈ ਲੋੜੋਂ ਵੱਧ ਤਨਾਅ ਅਤੇ ਅਸੁਵਿਧਾਵਾਂ ਹਨ। ਤੁਸੀਂ ਬਹਾਨੇ ਬਣਾ ਕੇ ਅਤੇ ਰਿਆਇਤਾਂ ਦੇ ਕੇ ਪੂਰੀ ਤਰ੍ਹਾਂ ਥੱਕ ਚੁੱਕੇ ਹੋ। ਤੁਹਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਹਾਲਾਤ ਕਿੰਨੇ ਚਿਰ ਤੋਂ ਭੈੜੇ ਬਣੇ ਹੋਏ ਹਨ, ਅਤੇ ਉਨ੍ਹਾਂ ਨੂੰ ਮੁੜ ਠੀਕ ਕਰਨਾ ਕਿੰਨਾ ਮੁਸ਼ਕਿਲ ਹੋਵੇਗਾ। ਤੁਸੀਂ ਕੁਝ ਸੁਧਾਰਾਂ ਨੂੰ ਲਾਗੂ ਕਰਨ ਲਈ ਦ੍ਰਿੜ ਸੰਕਲਪ ਹੋ। ਕੀ ਤੁਹਾਡਾ ਇਹ ਮਿਸ਼ਨ ਵਿਅਰਥ ਹੈ? ਨਹੀਂ, ਇਹ ਬਿਲਕੁਲ ਸਹੀ ਵਕਤ ‘ਤੇ ਕੀਤੀ ਗਈ ਇੱਕ ਸਹੀ ਚੋਣ ਹੈ।

ਕੀ ਕਿਸੇ ਨੂੰ ਪਸੰਦ ਕਰਨ ਤੋਂ ਪਹਿਲਾਂ ਸਾਡਾ ਉਨ੍ਹਾਂ ਨੂੰ ਪਿਆਰ ਕਰਨਾ ਜ਼ਰੂਰੀ ਹੈ? ਅਤੇ ਕੀ ਇਹ ਜ਼ਰੂਰੀ ਹੈ ਕਿ ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਨੂੰ ਪਸੰਦ ਵੀ ਕਰੀਏ? ਇਹ ਉਹ ਸਵਾਲ ਹਨ ਜਿਨ੍ਹਾਂ ਦੇ ਜਵਾਬ ਹਮੇਸ਼ਾ ਇੰਨੇ ਜ਼ਿਆਦਾ ਪ੍ਰਤੱਖ ਨਹੀਂ ਹੁੰਦੇ। ਤੁਹਾਡੇ ਜੀਵਨ ‘ਚ, ਅਜਿਹੇ ਮੁੱਦੇ ਅਤੇ ਮਾਮਲੇ ਬਹੁਤ ਜ਼ਿਆਦਾ ਭੰਬਲਭੂਸਾ ਪੈਦਾ ਕਰ ਰਹੇ ਹਨ। ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਆਪਣੀ ਡੂੰਘੀ ਭਾਵਨਾਤਮਕ ਪ੍ਰਤੀਕਿਰਿਆ ਦੇ ਰਹੇ ਹੋ ਜਿਸ ਨਾਲ ਵਕਤ ਬਿਤਾਉਣਾ ਵੀ ਤੁਹਾਡੇ ਲਈ ਵਿਸ਼ੇਸ਼ ਤੌਰ ‘ਤੇ ਸੌਖਾ ਨਹੀਂ। ਇਸ ਦੌਰਾਨ, ਇੱਕ ਅਜਿਹੀ ਸਾਕਾਰਾਤਮਕ ਦੋਸਤੀ ਹੈ ਜਿਸ ਵਿੱਚ ਭਾਵਨਾਵਾਂ ਦੇ ਜੋਸ਼ ਦੀ ਕਮੀ ਜਾਪਦੀ ਹੈ। ਕਿਸੇ ਵੀ ਰਿਸ਼ਤੇ ‘ਚੋਂ ਕੁਝ ਪ੍ਰਾਪਤ ਕਰਨ ਦੀ ਕੁੰਜੀ ਹੈ ਉਸ ਤੋਂ ਆਪਣੀ ਤਵੱਕੋ ਘੱਟ ਕਰ ਦੇਣਾ।
ਸਵੇਰ ਵੇਲੇ, ਦੁਨੀਆਂ ਦੇ ਬਹੁਤੇ ਸ਼ਹਿਰਾਂ ‘ਚ ਗੱਡੀ ਚਲਾਉਣੀ ਕਾਫ਼ੀ ਸੌਖੀ ਹੁੰਦੀ ਹੈ। ਦੁਪਹਿਰ ਵੇਲੇ, ਟ੍ਰੈਫ਼ਿਕ ਜਾਮਾਂ ਦੀ ਹਾਲਤ ਬਹੁਤ ਜ਼ਿਆਦਾ ਭੈੜੀ ਹੋ ਜਾਂਦੀ ਹੈ। ਸਾਡੇ ‘ਚੋਂ ਬਹੁਤੇ ਲੋਕ ਆਪਣੀਆਂ ਯਾਤਰਾਵਾਂ ਇਸ ਢੰਗ ਨਾਲ ਤੈਅ ਕਿਉਂ ਨਹੀਂ ਕਰਦੇ ਜਿਸ ਨਾਲ ਅਸੀਂ ਉਨ੍ਹਾਂ ਸ਼ਾਂਤ ਵਕਤਾਂ ਦਾ ਲਾਹਾ ਲੈ ਸਕੀਏ? ਖ਼ੈਰ, ਬਿਨਾ ਸ਼ੱਕ, ਤੁਹਾਨੂੰ ਅਤੇ ਮੈਨੂੰ ਦੋਹਾਂ ਨੂੰ ਇਸ ਸਵਾਲ ਦਾ ਜਵਾਬ ਪਤੈ। ਕਈ ਵਾਰ, ਮੁਸ਼ਕਿਲ ਪੰਧ ‘ਤੇ ਤੁਰਨ ਤੋਂ ਛੁੱਟ ਸਾਡੇ ਪਾਸ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ। ਪਰ ਕੀ ਤੁਹਾਨੂੰ ਆਪਣੀ ਕਿਸੇ ਖ਼ਾਸ ਯੋਜਨਾ ਲਈ ਵਾਕਈ ਕਿਸੇ ਵਿਕਲਪ ਦੀ ਲੋੜ ਹੈ? ਜੇਕਰ ਕੋਈ ਸ਼ੈਅ ਤਨਾਅ ਭਰਪੂਰ ਹੈ, ਤੁਸੀਂ ਫ਼ਿਰ ਵੀ ਕੋਈ ਅਜਿਹਾ ਰਾਹ ਲੱਭ ਸਕਦੇ ਹੋ ਜਿਸ ਨਾਲ ਉਸ ਨੂੰ ਕਰਨਾ ਬਹੁਤ ਸੌਖਾ ਹੋ ਸਕਦੈ, ਪਰ ਕੇਵਲ ਤਾਂ ਹੀ ਜੇ ਤੁਸੀਂ ਥੋੜ੍ਹੀ ਜਿੰਨੀ ਕਲਪਨਾ ਤੋਂ ਕੰਮ ਲਵੋ।
ਕੁਝ ਲੋਕਾਂ ਨੂੰ ਪਿਆਰ ਕਰਨਾ ਬਹੁਤ ਸੌਖਾ ਹੁੰਦੈ। ਉਨ੍ਹਾਂ ਦੇ ਹਾਵ-ਭਾਵ ਤੋਂ ਆਤਮ-ਵਿਸ਼ਵਾਸ, ਆਕਰਸ਼ਣ ਦੀ ਝਲਕ ਪੈਂਦੀ ਹੈ, ਅਤੇ ਉਨ੍ਹਾਂ ਨੇ ਆਪਣੇ ਨੁਕਸ ਬਹੁਤ ਵਧੀਆ ਢੰਗ ਨਾਲ ਛੁਪਾਏ ਹੋਏ ਹੁੰਦੇ ਹਨ। ਫ਼ਿਰ ਜਿਵੇਂ-ਜਿਵੇਂ ਅਸੀਂ ਉਨ੍ਹਾਂ ਨੂੰ ਜਾਣਦੇ ਜਾਂਦੇ ਹਾਂ, ਅਸੀਂ ਉਨ੍ਹਾਂ ਦੀਆਂ ਊਣਤਾਈਆਂ ਤੋਂ ਜਾਣੂ ਹੁੰਦੇ ਹਾਂ, ਅਤੇ ਸਾਡੀਆਂ ਨਿਗਾਹਾਂ ‘ਚ ਉਨ੍ਹਾਂ ਦੇ ਗੁਣਾਂ ਦੀ ਪੂੰਜੀ ਘੱਟ ਜਾਂਦੀ ਹੈ। ਕੁਝ ਲੋਕ ਸਰਸਰੀ ਤੌਰ ‘ਤੇ ਦੇਖਣ ਨੂੰ ਬਹੁਤ ਤੇਜ਼-ਤਰਾਰ ਅਤੇ ਝਗੜਾਲੂ ਲੱਗਦੇ ਨੇ, ਪਰ ਜਦੋਂ ਅਸੀਂ ਉਨ੍ਹਾਂ ਨੂੰ ਲਾਗਿਓਂ ਹੋ ਕੇ ਜਾਣ ਲੈਂਦੇ ਹਾਂ ਤਾਂ ਉਹ ਬਹੁਤ ਹੀ ਨਰਮਦਿਲ ਅਤੇ ਪਿਆਰੇ ਨਿਕਲਦੇ ਨੇ। ਚਲੰਤ ਘਟਨਾਵਾਂ ਤੁਹਾਨੂੰ ਮਜਬੂਰ ਕਰ ਰਹੀਆਂ ਹਨ ਕਿ ਤੁਸੀਂ ਵਿਚਾਰੋ ਕਿ ਇੱਕ ਡੂੰਘਾ ਭਾਵਨਾਤਮਕ ਸਬੰਧ ਕੀ ਹੁੰਦਾ ਹੈ, ਅਤੇ ਆਪਣੇ ਉਸ ਅਹਿਮ ਰਿਸ਼ਤੇ ਵਿਚਲੇ ਸਤਹੀ ਪੱਧਰ ‘ਤੇ ਖਿਝਾਉਣ ਵਾਲੇ ਪੱਖਾਂ ਨੂੰ ਅਣਗੌਲਿਆਂ ਕਿਵੇਂ ਕੀਤਾ ਜਾਵੇ। ਉਸ ਰਿਸ਼ਤੇ ਬਾਰੇ ਤੁਹਾਡੇ ਵਲੋਂ ਕੀਤੀ ਗਈ ਸਾਰੀ ਖੋਜ ਅੰਤ ‘ਚ ਸੰਤੁਸ਼ਟੀਜਨਕ ਸਾਬਿਤ ਹੋਵੇਗੀ।

ਜੇਕਰ ਤੁਸੀਂ ਕਿਸੇ ਇੱਕ ਬੰਦੇ ਨਾਲ ਸਮਾਂ ਬਿਤਾਉਣ ‘ਚ ਖ਼ੁਸ਼ੀ ਮਹਿਸੂਸ ਕਰਦੇ ਹੋ ਅਤੇ ਓਦੋਂ ਅਸਹਿਜ ਹੁੰਦੇ ਜਦੋਂ ਤੁਹਾਨੂੰ ਆਪਣਾ ਸਮਾਂ ਕਿਸੇ ਹੋਰ ਨਾਲ ਖਪਾਣਾ ਪਵੇ ਤਾਂ ਉਨ੍ਹਾਂ ਦੋਹਾਂ ‘ਚੋਂ ਕਿਸ ਵਿਅਕਤੀ ਨਾਲ ਤੁਹਾਨੂੰ ਆਪਣੇ ਰਿਸ਼ਤੇ ਨੂੰ ਹੋਰ ਡੂੰਘਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਸੌਖੇ ਸਾਥੀ ਨਾਲ ਤੁਹਾਡੀ ਸ਼ਮੂਲੀਅਤ ਨੂੰ ਵਧੇਰੇ ਡੂੰਘਾਈ ਦੀ ਬਹੁਤੀ ਲੋੜ ਨਹੀਂ। ਪਰ ਇਸ ਦਾ ਅਰਥ ਤੁਸੀਂ ਇਹ ਨਹੀਂ ਕੱਢ ਸਕਦੇ ਔਖੇ ਵਾਲਾ ਤੁਹਾਡਾ ਸਾਥੀ ਬੇਲੋੜਾ ਹੈ। ਤੁਸੀਂ ਖ਼ੁਦ ਬਾਰੇ ਕੁਝ ਕੀਮਤੀ ਜਾਣਨ ਦੀ ਪ੍ਰਕਿਰਿਆ ਰਾਹੀਂ ਗੁਜ਼ਰ ਰਹੇ ਹੋ। ਜਿਹੜੇ ਤਜਰਬੇ ਤੁਹਾਨੂੰ ਚੁਣੌਤੀ ਦਿੰਦੇ ਹਨ, ਉਨ੍ਹਾਂ ਲਈ ਸ਼ੁਕਰਗੁਜ਼ਾਰ ਹੋਵੋ।