ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵਧਣ ਦਰਮਿਆਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ‘ਚ ਕੋਰੋਨਾ ਟੀਕਾਕਰਨ ਮੁਹਿੰਮ ਹੌਲੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਕਿ ਅਜਿਹੇ ‘ਚ ਸਰਕਾਰ ਲੋਕਾਂ ਨੂੰ ਬੂਸਟਰ ਡੋਜ਼ ਕਦੋਂ ਲਗਾਏਗੀ। ਰਾਹੁਲ ਨੇ ਇਕ ਅੰਕੜਾ ਸ਼ੇਅਰ ਕਰਦੇ ਹੋਏ ਸਵਾਲ ਕੀਤਾ ਕਿ ਜ਼ਿਆਦਾਤਰ ਜਨਸੰਖਿਆ ਨੂੰ ਕੋਰੋਨਾ ਦੀ ਟੀਕਾ ਨਹੀਂ ਲੱਗਾ ਹੈ। ਅਜਿਹਾ ‘ਚ ਸਰਕਾਰ ਬੂਸਟਰ ਡੋਜ਼ ਲਗਾਉਣਾ ਕਦੋਂ ਸ਼ੁਰੂ ਕਰੇਗੀ।
ਰਾਹੁਲ ਨੇ ਜੋ ਅੰਕੜਾ ਸ਼ੇਅਰ ਕੀਤਾ ਹੈ, ਉਸ ਅਨੁਸਾਰ ਜੇਕਰ ਮੌਜੂਦਾ ਸਪੀਡ ਨਾਲ ਕੋਰੋਨਾ ਟੀਕਾਕਰਨ ਹੋਇਆ ਤਾਂ ਦਸੰਬਰ 2021 ਦੇ ਅੰਤ ਤੱਕ 42 ਫੀਸਦੀ ਆਬਾਦੀ ਨੂੰ ਹੀ ਟੀਕਾ ਲੱਗ ਸਕੇਗਾ। ਜਦੋਂ ਕਿ ਟਾਰਗੇਟ ਸੀ ਕਿ ਸਾਲ ਦੇ ਆਖ਼ੀਰ ਤੱਕ 60 ਫੀਸਦੀ ਆਬਾਦੀ ਨੂੰ ਟੀਕਾ ਲੱਗ ਜਾਵੇ। ਸਿਹਤ ਮੰਤਰਾਲਾ ਅਨੁਸਾਰ ਦੇਸ਼ ‘ਚ ਹੁਣ ਤੱਕ 138.96 ਕਰੋੜ ਵੈਕਸੀਨ ਡੋਜ਼ ਲਾਈਆਂ ਗਈਆਂ ਹਨ। ਇਸ ‘ਚ ਪਿਛਲੇ 24 ਘੰਟੇ ‘ਚ ਲਾਈਆਂ ਗਈਆਂ 57 ਲੱਖ ਵੈਕਸੀਨ ਖ਼ੁਰਾਕਾਂ ਵੀ ਸ਼ਾਮਲ ਹਨ।