ਇੰਫਾਲ – ਆਸਾਮ ਰਾਈਫਲਜ਼ ਅਤੇ ਮਣੀਪੁਰ ਪੁਲਸ ਦੀ ਸਾਂਝੀ ਟੀਮ ਨੇ ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੇਲਿਆਂਗ੍ਰੋਂਗ ਯੂਨਾਈਟਿਡ ਫਰੰਟ (ਜੇ.) ਦੇ ਇਕ ਟਿਕਾਣੇ ਦਾ ਭਾਂਡਾ ਭੰਨਿਆ ਅਤੇ ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ।
ਫਰੰਟ ਦੇ ਮੈਬਰਾਂ ਦੀ ਹਾਜ਼ਰੀ ਦੀ ਵਿਸ਼ੇਸ਼ ਜਾਣਕਾਰੀ ਮਿਲਣ ’ਤੇ ਟੀਮ ਨੇ ਮੰਗਲਵਾਰ ਨੂੰ ਨੁੰਗਜੰਗ ਪਿੰਡ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਸੁਰੱਖਿਆ ਬਲਾਂ ਦੇ ਪੁੱਜਣ ਤੋਂ ਪਹਿਲਾਂ ਹੀ ਅੱਤਵਾਦੀ ਉੱਥੋਂ ਦੌੜ ਗਏ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੀ ਡੂੰਘੀ ਤਲਾਸ਼ੀ ਤੋਂ ਬਾਅਦ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।