ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਸਥਾਪਨਾ ਦਿਵਸ ਮੌਕੇ ਨੀਮ ਫ਼ੌਜੀ ਫੋਰਸ ਦੇ ਕਰਮੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੁਰੱਖਿਆ ਦੇ ਨਾਲ ਹੀ ਆਫ਼ਤ ਅਤੇ ਸੰਕਟ ਦੀ ਘੜੀ ’ਚ ਫੋਰਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ’ਚ ਕਿਹਾ ਕਿ ਸਥਾਪਨਾ ਦਿਵਸ ’ਤੇ ਮੈਂ ਬੀ. ਐੱਸ. ਐੱਫ. ਪਰਿਵਾਰ ਨੂੰ ਵਧਾਈ ਦਿੰਦਾ ਹਾਂ। ਸਾਹਸ ਅਤੇ ਪੇਸ਼ੇਵਰਾਨਾ ਅੰਦਾਜ਼ ਲਈ ਬੀ. ਐੱਸ. ਐੱਫ. ਦਾ ਵਿਆਪਕ ਪੱਧਰ ’ਤੇ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ’ਚ ਬੀ. ਐੱਸ. ਐੱਫ. ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਉਹ ਆਫ਼ਤ ਅਤੇ ਸੰਕਟ ਦੀ ਘੜੀ ਵਿਚ ਵੀ ਕਈ ਮਨੁੱਖੀ ਕੰਮਾਂ ’ਚ ਅੱਗੇ ਰਹਿੰਦਾ ਹੈ।
ਦੱਸ ਦੇਈਏ ਕਿ ਬੀ. ਐੱਸ. ਐੱਫ. ਦੀ ਸਥਾਪਨਾ ਸਾਲ 1965 ਵਿਚ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਅਤੇ ਕੌਮਾਂਤਰੀ ਅਪਰਾਧ ਰੋਕਣ ਲਈ ਕੀਤੀ ਗਈ ਸੀ। ਇਹ ਫੋਰਸ, ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲਾ ਅਧੀਨ ਆਉਂਦਾ ਹੈ। ਬੰਗਲਾਦੇਸ਼ ਦੀ ਆਜ਼ਾਦੀ ਵਿਚ ਸਰਹੱਦ ਸੁਰੱਖਿਆ ਫੋਰਸ ਦੀ ਅਹਿਮ ਭੂਮਿਕਾ ਨਾ ਭੁੱਲਣ ਯੋਗ ਹੈ। ਬੀ. ਐੱਸ. ਐੱਫ., ਦੁਨੀਆ ਦਾ ਸਭ ਤੋਂ ਵੱਡੀ ਸਰਹੱਦ ਸੁਰੱਖਿਆ ਫੋਰਸ ਹੈ, ਜੋ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀ ਭਾਰਤ ਦੀ ਕਰੀਬ 6386.36 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਕਰਦਾ ਹੈ।