ਸਿਸੋਦੀਆ ਨੇ ਚਰਨਜੀਤ ਚੰਨੀ ’ਤੇ ਮੁੜ ਵਿੰਨ੍ਹਿਆ ਨਿਸ਼ਾਨਾ, ਆਖ਼ੀ ਇਹ ਗੱਲ

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੁੜ 250 ਸਕੂਲਾਂ ਦੇ ਨਾਮ ਦੱਸਣ ਲਈ ਕਿਹਾ ਹੈ, ਜਿਨ੍ਹਾਂ ਦੀ ਕਾਂਗਰਸ ਦੇ ਕਾਰਜਕਾਲ ’ਚ ਚੰਗੀ ਸਿੱਖਿਆ ਕ੍ਰਾਂਤੀ ਹੋ ਰਹੀ ਹੈ। ਸਿਸੋਦੀਆ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ,‘‘ਚਰਨਜੀਤ ਸਿੰਘ ਚੰਨੀ ਜੀ ਦਾ ਕਹਿਣਾ ਹੈ ਕਿ ਪੰਜਾਬ ’ਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਅਤੇ ਪੰਜਾਬ ਦੇ ਸਕੂਲ ਦੇਸ਼ ’ਚ ਸਭ ਤੋਂ ਚੰਗੇ ਹਨ। ਅੱਜ ਉਨ੍ਹਾਂ ਦੇ ਹਲਕੇ ’ਚ ਕੁਝ ਸਰਕਾਰੀ ਸਕੂਲ ਦੇਖਣ ਜਾਵਾਂਗਾ। ਉਮੀਦ ਹੈ ਉਨ੍ਹਾਂ ਦੇ ਆਪਣੇ ਹਲਕੇ ਦੇ ਸਰਕਾਰੀ ਸਕੂਲ ਤਾਂ ਸਭ ਤੋਂ ਸ਼ਾਨਦਾਰ ਹੋਣਗੇ।’’
ਇਸ ਦੇ ਨਾਲ ਹੀ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ,‘‘ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਦਿੱਲੀ ਸਰਕਾਰ ਦੇ 250 ਸਕੂਲਾਂ ਦੀ ਸੂਚੀ ਮੰਗੀ ਜੋ ਅਸੀਂ ਸੁਧਾਰੇ। ਅਸੀਂ ਤੁਰੰਤ ਦੇ ਿਦੱਤੀ। ਉਹ ਪੰਜਾਬ ਦੇ 250 ਸਕੂਲਾਂ ਦੀ ਲਿਸਟ ਨਹੀਂ ਦੇ ਸਕੇ ਹਨ, ਿਜੱਥੇ ਪਿਛਲੇ 5 ਸਾਲਾਂ ’ਚ ਉਨ੍ਹਾਂ ਦੀ ਸਰਕਾਰ ਨੇ ਸਿੱਖਿਆ ’ਚ ਸੁਧਾਰ ਕੀਤਾ ਹੋਵੇਗਾ।’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ,‘‘ਪੰਜਾਬ ’ਚ ਕਾਂਗਰਸ ਨੂੰ ਵੀ 5 ਸਾਲ ਮਿਲੇ ਸਨ। ਦਿੱਲੀ ’ਚ ‘ਆਪ’ ਨੂੰ ਵੀ 5 ਸਾਲ ਿਮਲੇ ਸਨ। ਜੇਕਰ ਦਿੱਲੀ ਦੇ ਸਕੂਲਾਂ ’ਚ 5 ਸਾਲਾਂ ’ਚ ਸਰਕਾਰੀ ਸਕੂਲਾਂ ’ਚ ਸ਼ਾਨਦਾਰ ਪੜ੍ਹਾਈ ਦਾ ਵਾਤਾਵਰਣ ਬਣ ਸਕਦਾ ਹੈ ਤਾਂ ਪੰਜਾਬ ’ਚ ਕਿਊਂ ਨਹੀਂ? ਪੰਜਾਬ ਦੇ ਲੋਕ ਵੀ ਤਾਂ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਚਾਹੁੰਦੇ ਹਨ।