ਜੰਮੂ ਕਸ਼ਮੀਰ : ਪੁਲਵਾਮਾ ’ਚ ਹਿਜ਼ਬੁਲ ਦੇ 2 ਮਦਦਗਾਰ ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ ਕਸ਼ਮੀਰ ’ਚ ਪੁਲਸ ਨੇ ਸੁਰੱਖਿਆ ਫ਼ੋਰਸਾਂ ਨਾਲ ਮਿਲ ਕੇ ਸ਼ਨੀਵਾਰ ਨੂੰ ਅੱਤਵਾਦੀਆਂ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਿਜ਼ਬੁਲ ਮੁਜਾਹੀਦੀਨ ਅੱਤਵਾਦੀ ਸੰਗਠਨ ਨਾਲ ਸਬੰਧ ਰੱਖਣ ਵਾਲੇ ਅਵੰਤੀਪੋਰਾ ਉੱਪ ਜ਼ਿਲ੍ਹਾ ਦੇ 2 ਲੋਕਾਂ ਨੂੰ ਇੱਥੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਪਥਾਣ ਮਜਮਿਲ ਅਯੂ ਭੱਟ ਪੁੱਤਰ ਮੁਹੰਮਦ ਅਯੂਬ ਭੱਟ ਵਾਸੀ ਸ਼ਾਹਬਾਦ ਖਰਪੋਰਾ ਬਾਲਾ ਲਾਲਗ੍ਰਾਮ ਅਵੰਤੀਪੋਰਾ ਅਤੇ ਸੁਹੇਲ ਮੰਜੂਰ ਮੁਹੰਮਦ ਪੁੱਤਰ ਮੰਜੂਰ ਅਹਿਮਦ ਮੁਹੰਮਦ ਵਾਸੀ ਸ਼ਾਹਬਾਦ ਖਰਪੋਰਾ ਬਾਲਾ ਲਾਲਗ੍ਰਾਮ ਅਵੰਤੀਪੋਰਾ ਵਜੋਂ ਹੋਈ ਹੈ।
ਉਨ੍ਹਾਂ ਕੋਲੋਂ ਏ.ਕੇ.47 ਰਾਈਫਲ ਦੇ 383 ਕਾਰਤੂਸ ਅਤੇ ਹੋਰ ਗੋਲੀ ਸਿੱਕਾ ਮਿਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਉਕਤ ਦੋਵੇਂ ਮਦਦਗਾਰ ਹਿਜ਼ਬੁਲ ਮੁਜਾਹੀਦੀਨ ਦੇ ਸੰਪਰਕ ’ਚ ਸਨ ਅਤੇ ਅੱਤਵਾਦੀਆਂ ਨੂੰ ਸ਼ਰਨ ਅਤੇ ਹੋਰ ਮਦਦ ਮੁਹੱਈਆ ਕਰਵਾਉਂਦੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਹਾਂ ਕੋਲੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।