ਜੇਵਰ (ਉੱਤਰ ਪ੍ਰਦੇਸ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਆਯੋਜਿਤ ਇਕ ਪ੍ਰੋਗਰਾਮ ’ਚ ਨੋਇਡਾ ਕੌਮਾਂਤਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਇਸ ਹਵਾਈ ਅੱਡੇ ਦੇ ਤਿਆਰ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ 5 ਕੌਮਾਂਤਰੀ ਹਵਾਈ ਅੱਡਿਆਂ ਵਾਲਾ ਦੇਸ਼ ਦਾ ਇਕਮਾਤਰ ਰਾਜ ਬਣ ਜਾਵੇਗਾ। ਪ੍ਰੋਗਰਾਮ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ, ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਵੀ ਮੌਜੂਦ ਸਨ। ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਦਿੱਤਿਯਨਾਥ ਅਤੇ ਸਿੰਧੀਆ ਨਾਲ ਪ੍ਰਾਜੈਕਟ ਦੇ ਇਕ ਮਾਡਲ ਦੀ ਸਮੀਖਿਆ ਵੀ ਕੀਤੀ ਅਤੇ ਇਸ ਨਾਲ ਸੰਬੰਧਤ ਇਕ ਲਘੁ ਫਿਲਮ ਵੀ ਦੇਖੀ।
ਮੁੱਖ ਮੰਤਰੀ ਯੋਗੀ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਕਿਹਾ ਕਿ ਜੇਵਰ ਹਵਾਈਅੱਡੇ ਦੇ ਬਣਨ ਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਇਕ ਨਵੀਂ ਉੱਚਾਈ ਮਿਲੇਗੀ ਅਤੇ ਇੱਥੋਂ ਦੇ ਕਿਸਾਨਾਂ ਵਲੋਂ ਪੈਦਾ ਕੀਤੀ ਗਈ ‘ਗੰਨੇ ਦੀ ਮਿਠਾਸ’ ਨੂੰ ਕੌਮਾਂਤਰੀ ਉਡਾਣ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਹ ਹਵਾਈ ਅੱਡਾ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਪਿੱਛੇ ਛੱਡ ਦੇਵੇਗਾ। ਕਰੀਬ 1,330 ਏਕੜ ਖੇਤਰ ’ਚ ਬਣਨ ਵਾਲੇ ਇਸ ਹਵਾਈ ਅੱਡੇ ਤੋਂ ਸਤੰਬਰ 2024 ਤੱਕ ਉਡਾਣਾਂ ਦੀ ਆਵਾਜਾਈ ਸ਼ੁਰੂ ਨੁਮਾਨਿਤ ਲਾਗਤ ਨਾਲ ਪੂਰੀ ਕੀਤੀ ਜਾਣੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਨੁਸਾਰ ਪ੍ਰਾਜੈਕਟ ਦਾ ਪਹਿਲਾ ਪੜਾਅ ਨੂੰ 10,050 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਏਗੀ। ਵਿਕਾਸ ਦੇ ਸਾਰੇ ਚਾਰ ਪੜਾਵ ਪੂਰੇ ਹੋਣ ਤੋਂ ਬਾਅਦ ਇਹ ਸਮਰੱਥਾ ਵੱਧ ਕੇ 7 ਕਰੋੜ ਯਾਤਰੀਆਂ ਤੱਕ ਪਹੁੰਚ ਜਾਵੇਗੀ।
ਇਹ ਦੇਸ਼ ਦਾ ਪਹਿਲਾ ਸ਼ੁੱਧ ਜ਼ੀਰੋ ਐਮੀਸ਼ਨ (ਨੈੱਟ ਜ਼ੀਰੋ ਐਮੀਸ਼ਨ) ਏਅਰਪੋਰਟ ਵੀ ਹੋਵੇਗਾ। ਇਸ ਏਅਰਪੋਰਟ ਦੀ ਇਕ ਹੋਰ ਖ਼ਾਸੀਅਤ ਇਹ ਹੋਵੇਗੀ ਕਿ ਭਾਰਤ ’ਚ ਪਹਿਲੇ ਏਕੀਕ੍ਰਿਤ ‘ਮਲਟੀ ਮਾਡਲ ਕਾਰਗੋ’ ਕੇਂਦਰ ਦੇ ਰੂਪ ’ਚ ਕੀਤੀ ਗਈ ਹੈ। ਨੋਇਡਾ ’ਚ ਬਣ ਰਿਹਾ ਇਕ ਹਵਾਈ ਅੱਡਾ, ਦਿੱਲੀ-ਐੱਨ.ਸੀ.ਆਰ. ਖੇਤਰ ’ਚ ਦੂਜਾ ਕੌਮਾਂਤਰੀ ਹਵਾਈ ਅੱਡਾ ਹੋਵੇਗਾ ਅਤੇ ਇਸ ਨਾਲ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਯਾਤਰੀਆਂ ਦਾ ਦਬਾਅ ਘੱਟ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਨੋਇਡਾ ਹਵਾਈ ਅੱਡਾ ਉੱਤਰ ਭਾਰਤ ਲਈ ਇਕ ਪ੍ਰਵੇਸ਼ ਦੁਆਰ ਸਾਬਿਤ ਹੋਵੇਗਾ ਅਤੇ ਇਸ ਨਾਲ ਸੂਬੇ ਦੀ ਸੂਰਤ ਬਦਲ ਜਾਵੇਗੀ।