ਢਾਕਾ – ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇਪਾਲ ‘ਚ ਐਵਰੈੱਸਟ ਪ੍ਰੀਮੀਅਰ ਲੀਗ ਦੌਰਾਨ ਅੰਗੂਠੇ ‘ਤੇ ਲੱਗੀ ਸੱਟ ਕਾਰਨ ਨਿਊ ਜ਼ੀਲੈਂਡ ਦੌਰੇ ‘ਤੇ ਨਹੀਂ ਜਾ ਸਕਣਗੇ। ਰਿਪੋਰਟ ਦੇ ਮੁਤਾਬਿਕ ਤਮੀਮ ਨੂੰ ਇਕ ਮਹੀਨੇ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਸੋਮਵਾਰ ਨੂੰ ਇੰਗਲੈਂਡ ‘ਚ ਡਾਕਟਰ ਨੂੰ ਦਿਖਾਇਆ ਗਿਆ ਸੀ।
ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁੱਖ ਫ਼ਿਜ਼ੀਸ਼ੀਅਨ ਦੇਬਾਸ਼ੀਸ਼ ਚੌਧਰੀ ਨੇ ਕਿਹਾ, ”ਉਹ ਡਾਕਟਰ ਨੂੰ ਮਿਲਿਆ ਜਿਸ ਨੇ ਉਸ ਨੂੰ ਇਕ ਮਹੀਨਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਸ ਨੂੰ ਸਰਜਰੀ ਕਰਾਉਣ ਦੀ ਜ਼ਰੂਰਤ ਹੈ। ਉਹ ਨਿਊ ਜ਼ੀਲੈਂਡ ਦੌਰੇ ‘ਤੇ ਨਹੀਂ ਜਾ ਸਕੇਗਾ।”ਬੰਗਲਾਦੇਸ਼ ਨੂੰ ਨਿਊ ਜ਼ੀਲੈਂਡ ‘ਚ ਦੋ ਟੈੱਸਟ ਮੈਚ ਖੇਡਣੇ ਹਨ। ਪਹਿਲਾ ਮੈਚ ਇਕ ਜਨਵਰੀ ਤੋਂ ਤੌਰੰਗਾ ‘ਚ ਖੇਡਿਆ ਜਾਵੇਗਾ।