ਦੁਬਈ – ICC ਨੇ ਕਿਹਾ ਕਿ ਦੋ ਸਾਲ ਦਾ T-20 ਵਿਸ਼ਵ ਕੱਪ ਚੱਕਰ ਕ੍ਰਿਕਟ ਦੇ ਵਿਕਾਸ ਲਈ ਵਧੀਆ ਹੈ ਕਿਉਂਕਿ ਸਾਰੇ ਮੈਂਬਰ ਇਸ ਸਵਰੂਪ ‘ਚ ਖੇਡਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਪਿਛਲੇ ਹਫ਼ਤੇ 2024 ਤੋਂ 2031 ‘ਚ ICC ਟੂਰਨਾਮੈਂਟ ਦਾ ਐਲਾਨ ਕੀਤਾ ਜਿਸ ‘ਚ ਹਰ ਸਾਲ ਇਕ ਟੂਰਨਾਮੈਂਟ ਖੇਡਿਆ ਜਾਵੇਗਾ। ICC ਦੇ CEO ਨੇ ਗੱਲਬਾਤ ਦੌਰਾਨ ਕਿਹਾ ਕਿ ਅਲੱਗ-ਅਲੱਗ ਸਵਰੂਪਾਂ ‘ਚ ਅਲੱਗ-ਅਲੱਗ ਟੂਰਨਾਮੈਂਟ ਖੇਡੇ ਜਾਣੇ ਹਨ। ਹਰ ਦੋ ਸਾਲ ‘ਚ T-20 ਵਿਸ਼ਵ ਕੱਪ ਕਰਵਾਉਣ ਦਾ ਫ਼ੈਸਲਾ ਵਧੀਆ ਹੈ ਕਿਉਂਕਿ ਸਾਰੇ ਮੈਂਬਰ ਇਸ ਸਵਰੂਪ ਨੂੰ ਖੇਡਦੇ ਹਨ ਅਤੇ ਇਹ ਕ੍ਰਿਕਟ ਦੇ ਵਿਕਾਸ ਦੇ ਲਈ ਵਧੀਆ ਰਹੇਗਾ।
ਉਨ੍ਹਾਂ ਨੇ ਕਿਹਾ ਕਿ UAE ਅਤੇ ਓਮਾਨ ‘ਚ ਹਾਲ ਹੀ ‘ਚ ਹੋਇਆ ਟੂਰਨਾਮੈਂਟ ਪੰਜ ਸਾਲਾਂ ‘ਚ ਪਹਿਲਾ ਈਵੈਂਟ ਸੀ। ਅੱਜਕੱਲ੍ਹ ਇਨਾ T-20 ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਜਾ ਰਿਹਾ ਹੈ ਅਤੇ ਸਾਡੇ ਇੰਨੇ ਮੈਂਬਰ ਇਸ ਨੂੰ ਖੇਡਦੇ ਹਨ ਕਿ ਇਹ ਅੰਤਰਾਲ ਲੰਬਾ ਸੀ। ਅਸੀਂ ਦੋ ਸਾਲ ‘ਚ ਇਕ ਵਾਰ ਇਸ ਨੂੰ ਕਰਵਾਉਣਾ ਚਾਹੁੰਦੇ ਹਾਂ। ICC ਚੈਂਪੀਅਨਸ ਟਰੌਫ਼ੀ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਕਾਫ਼ੀ ਪ੍ਰਸਿੱਧ ਟੂਰਨਾਮੈਂਟ ਹੈ। ਛੋਟਾ ਵੀ ਹੈ ਅਤੇ ਵਨ ਡੇ ਸਵਰੂਪ ‘ਚ ਕਾਫ਼ੀ ਰੋਮਾਂਚਕ ਵੀ। ਕ੍ਰਿਕਟ ਵਿਸ਼ਵ ਕੱਪ ਦੇ ਚਾਰ ਸਾਲ ਦੇ ਚੱਕਰ ਦੇ ‘ਚ ਇਹ ਵਧੀਆ ਟੂਰਨਾਮੈਂਟ ਹੈ। ਚੈਂਪੀਅਨਜ਼ ਟਰਾਫ਼ੀ ਆਖਰੀ ਵਾਰ 2017 ‘ਚ ਹੋਈ ਸੀ ਅਤੇ ਹੁਣ 2025 ‘ਚ ਖੇਡੀ ਜਾਵੇਗੀ।