ਕਾਨਪੁਰ – ਭਾਰਤ ਅਤੇ ਨਿਊ ਜ਼ੀਲੈਂਡ ਦਰਮਿਆਨ ਦੋ ਮੈਚਾਂ ਦੀ ਟੈੱਸਟ ਸੀਰੀਜ਼ ਦਾ ਆਗ਼ਾਜ਼ 25 ਨਵੰਬਰ ਤੋਂ ਹੋ ਗਿਆ ਹੈ, ਪਰ ਇਸ ਟੈੱਸਟ ਸੀਰੀਜ਼ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ.ਐਲ.ਰਾਹੁਲ ਦੀ ਮਾਸਪੇਸ਼ੀ ‘ਚ ਖਿੱਚਾਅ ਆ ਗਿਆ ਹੈ ਜਿਸ ਕਾਰਨ ਉਹ ਨਿਊ ਜ਼ੀਲੈਂਡ ਖ਼ਿਲਾਫ਼ ਖੇਡੀ ਜਾ ਰਹੀ ਇਸ ਟੈੱਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਕੇ.ਐੱਲ.ਰਾਹੁਲ ਦੇ ਸੀਰੀਜ਼ ਤੋਂ ਬਾਹਰ ਹੋਣ ਦੇ ਬਾਅਦ ਉਸ ਦੀ ਜਗ੍ਹਾ ਸੂਰਯਕੁਮਾਰ ਯਾਦਵ ਨੂੰ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਹੁਣ ਸੂਰਯਕੁਮਾਰ ਯਾਦਵ ਨਿਊ ਜ਼ੀਲੈਂਡ ਖ਼ਿਲਾਫ਼ ਆਪਣਾ ਡੈਬਿਊ ਕਰੇਗਾ ਜਦਕਿ ਕੇ.ਐੱਲ.ਰਾਹੁਲ ਅਗਲੇ ਮਹੀਨੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਦੀ ਤਿਆਰੀ ਲਈ NCA (ਨੈਸ਼ਨਲ ਕ੍ਰਿਕਟ ਅਕੈਡਮੀ) ‘ਚ ਰਿਹੈਬਲੀਟੇਸ਼ਨ ‘ਚ ਗੁਜ਼ਰੇਗਾ।
ਭਾਰਤ ਦੀ ਟੈਸਟ ਟੀਮ: ਅਜਿੰਕਯ ਰਹਾਨੇ (ਕਪਤਾਨ), ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ (ਉੱਪ ਕਪਤਾਨ), ਸ਼ੁੱਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਧੀਮਾਨ ਸਾਹਾ (ਵਿਕਟਕੀਪਰ), ਕੇ.ਐੱਸ.ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ.ਅਸ਼ਵਿਨ, ਅਕਸ਼ਰ ਪਟੇਲ, ਜਯੰਤ ਯਾਦਵ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ।