ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੇ ਹਨ। ਪੁਖਰਾਜ ਭੱਲਾ ਨੇ ਪਟਿਆਲਾ ਦੀ ਦੀਸ਼ੂ ਸਿੱਧੂ ਦੇ ਨਾਲ ਵਿਆਹ ਕਰਵਾਇਆ ਹੈ।
ਉਨ੍ਹਾਂ ਨੇ ਗੁਰੂਘਰ ‘ਚ ਲਾਵਾਂ ਲਈਆਂ। ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਇਸ ਮੌਕੇ ਜਸਵਿੰਦਰ ਭੱਲਾ ਵੀ ਪੁੱਤਰ ਦੇ ਵਿਆਹ ‘ਚ ਖ਼ੂਬ ਭੰਗੜਾ ਪਾਉਂਦੇ ਦਿਖਾਈ ਦਿੱਤੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਵੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਸੀ।
ਹਾਲੇ ਕੁੱਝ ਦਿਨ ਪਹਿਲਾਂ ਹੀ ਪੁਖਰਾਜ ਭੱਲਾ ਦੀ ਮੰਗਣੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਪੁਖਰਾਜ ਭੱਲਾ ਦੀ ਲਾਈਫ਼ ਪਾਟਨਰ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ ਜਦੋਂ ਕਿ ਮੂਲ ਰੂਪ ‘ਚ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ। 16 ਨਵੰਬਰ ਨੂੰ ਇਸ ਜੋੜੀ ਨੇ ਮੰਗਣੀ ਕਰਵਾਈ ਸੀ।
ਇਸ ਪ੍ਰੋਗਰਾਮ ‘ਚ ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਇੱਕ ਦੂਜੇ ਨਾਲ ਮੰਗਣੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਸਨ। ਦੋਵਾਂ ਦੀ ਜੋੜੀ ਬਹੁਤ ਖ਼ੂਬਸੂਰਤ ਲੱਗ ਰਹੀ ਸੀ।