ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ ਊਧਵੇ ਠਾਕਰੇ ਦੀ ਹਾਲਤ ਫਿਲਹਾਲ ਠੀਕ

ਮੁੰਬਈ- ਮਹਾਰਾਸ਼ਟਰ ਦੇ ਮੁੱਖਮੰਤਰੀ ਊਧਵ ਠਾਕਰੇ ਦੀ ਇਸ ਮਹੀਨੇ ਦੀ ਸ਼ੁਰੂਆਤ ’ਚ ਇੱਥੇ ਐੱਚ.ਐੱਨ. ਰਿਲਾਇੰਸ ਹਸਪਤਾਲ ’ਚ ਸਫ਼ਲ ‘ਸਰਵਾਈਕਲ ਸਪਾਈਨ ਸਰਜਰੀ’ ਤੋਂ ਬਾਅਦ ਫਿਜੀਓਥੈਰੇਪੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੇ ਸੋਮਵਾਰ ਦਿੱਤੀ। ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਕਿਹਾ ਕਿ ਠਾਕਰੇ ਦੀ ਸਥਿਤੀ ਮੌਜੂਦਾ ਸਮੇਂ ਬਹੁਤ ਸਥਿਰ ਹੈ ਅਤੇ ਉਨ੍ਹਾਂ ਨੂੰ ਉੱਚਿਤ ਸਮੇਂ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਸੀ.ਐੱਮ.ਓ. ਨੇ ਇਕ ਬਿਆਨ ’ਚ ਕਿਹਾ,‘‘ਮੁੱਖ ਮੰਤਰੀ ਦੀ ਰੀੜ੍ਹ ਦੀ ਸਫ਼ਲ ਸਰਜਰੀ ਹੋਈ ਹੈ ਅਤੇ ਐੱਚ.ਐੱਨ. ਰਿਲਾਇੰਸ ਹਸਪਤਾਲ ’ਚ ਉਨ੍ਹਾਂ ਦੀ ਫਿਜੀਓਥੈਰੇਪੀ ਚੱਲ ਰਹੀ ਹੈ। ਉਨ੍ਹਾਂ ਦੀ ਸਥਿਤੀ ਮੌਜੂਦਾ ਸਮੇਂ ਬਹੁਤ ਸਥਿਰ ਹੈ ਅਤੇ ਉਨ੍ਹਾਂ ਨੂੰ ਤੈਅ ਸਮੇਂ ਛੁੱਟੀ ਮਿਲ ਜਾਵੇਗੀ।’’ ਠਾਕਰੇ ਦੀ 12 ਨਵੰਬਰ ਨੂੰ ਸਰਜਰੀ ਹੋਈ ਸੀ। ਠਾਕਰੇ (61) ਦੀ ਗਰਦਨ ’ਚ ਦਰਦ ਵਧਣ ’ਤੇ ਡਾਕਟਰਾਂ ਦੀ ਸਲਾਹ ’ਤੇ 15 ਨਵੰਬਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਉਹ ‘ਸਰਵਾਈਕਲ ਕਾਲਰ’ ਪਹਿਨ ਕੇ ਇਕ ਪ੍ਰੋਗਰਾਮ ’ਚ ਸ਼ਾਮਲ ਹੋਏ ਸਨ।