ਨਵੀਂ ਦਿੱਲੀ/ਸ਼ਿਮਲਾ — ਕਾਂਗਰਸ ਨੇ ਬੁੱਧਵਾਰ ਨੂੰ ਬੋਧਰਾਜ ਭਾਰਦਵਾਜ ਨੂੰ ਆਪਣੀ ਹਿਮਾਚਲ ਪ੍ਰਦੇਸ਼ ਇਕਾਈ ਦਾ ਸਕੱਤਰ ਨਿਯੁਕਤ ਕੀਤਾ ਹੈ ਤਾਂ ਬਲਬੀਰ ਸੋਢੀ (ਰਾਨੀ) ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਵਲੋਂ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੋਧਰਾਜ ਭਾਰਦਵਾਜ ਨੂੰ ਤੁਰੰਤ ਪ੍ਰਭਾਵ ਤੋਂ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਹੈ।
ਇਕ ਹੋਰ ਬਿਆਨ ਵਿਚ ਬਲਬੀਰ ਸੋਢੀ (ਰਾਨੀ) ਦੀ ਨਿਯੁਕਤੀ ਦੀ ਸੂਚਨਾ ਦਿੱਤੀ ਗਈ ਹੈ। ਕਾਂਗਰਸ ਪ੍ਰਧਾਨ ਨੇ ਬਲਬੀਰ ਸੋਢੀ (ਰਾਨੀ) ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਤੁਰੰਤ ਪ੍ਰਭਾਵ ਤੋਂ ਮਨਜ਼ੂਰੀ ਦੇ ਦਿੱਤੀ ਹੈ। ਅਖਿਲ ਭਾਰਤੀ ਮਹਿਲਾ ਕਾਂਗਰਸ ਵਿਚ ਕਈ ਅਹੁਦਾ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪਰਪੀਤ ਬਰਾੜ, ਸ਼ਹਨਾਜ ਯਾਸਮੀਨ ਅਤੇ ਪ੍ਰਤਿਮਾ ਸਿੰਘ ਨੂੰ ਮਹਿਲਾ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਾਈ ਅਨਾਮਿਕਾ ਝਾਅ, ਸਸਮਿਾ ਬਹਿਰਾ, ਸ਼ਮੀਮਾ ਰੈਨਾ, ਪਿ੍ਰਯੰਕਾ ਸਿੰਘ ਅਤੇ ਜਾਨਸਿਰਾਨੀ ਐੱਮ. ਨੂੰ ਅਖਿਲ ਭਾਰਤੀ ਮਹਿਲਾ ਕਾਂਗਰਸ ਦਾ ਸਕੱਤਰ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।