ਲੰਘੀ 14 ਨਵੰਬਰ ਨੂੰ ਬੌਲੀਵੁਡ ਦੀ ਖ਼ੂਬਸੂਰਤ ਜੋੜੀ ਰਣਵੀਰ ਸਿੰਘ ਅਤੇ ਦੀਪੀਕਾ ਪਾਦੂਕੋਣ ਦੇ ਵਿਆਹ ਨੂੰ ਤਿੰਨ ਸਾਲ ਪੂਰੇ ਹੋ ਗਏ ਸਨ। ਦੋਵੇਂ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਉਣ ਲਈ ਦੇਹਰਾਦੂਨ ਪਹੁੰਚੇ ਸਨ। ਉੱਧਰ, ਬੌਲੀਵੁਡ ਦੇ ਇਸ ਕਿਊਟ ਕਪਲ ਨੂੰ ਉਨ੍ਹਾਂ ਦੇ ਫ਼ੈਨਜ਼ ਤੋਂ ਲੈ ਕੇ ਸੈਲੇਬ੍ਰਿਟੀਜ਼ ਨੇ ਵੀ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਐਤਵਾਰ ਨੂੰ ਇਸ ਜੋੜੇ ਨੂੰ ਦੇਹਰਾਦੂਨ ਏਅਰਪੋਰਟ ‘ਤੇ ਦੇਖਿਆ ਗਿਆ ਸੀ ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਲੋਕ ਰਣਵੀਰ-ਦੀਪਿਕਾ ਦੇ ਇਸ ਵੀਡੀਓ ਨੂੰ ਖ਼ੂਬ ਦੇਖ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ।
ਆਮ ਤੌਰ ‘ਤੇ ਬੌਲੀਵੁੱਡ ਸੈਲੀਬ੍ਰਿਟੀਜ਼ ਆਪਣੇ ਖ਼ਾਸ ਦਿਨਾਂ ਨੂੰ ਵਿਦੇਸ਼ਾਂ ‘ਚ ਜਾ ਕੇ ਸੈਲੀਬ੍ਰੇਟ ਕਰਨਾ ਪਸੰਦ ਕਰਦੇ ਹਨ, ਪਰ ਰਣਵੀਰ ਅਤੇ ਦੀਪਿਕਾ ਨੇ ਆਪਣੀ ਤੀਜੀ ਵਰ੍ਹੇਗੰਢ ਆਪਣੇ ਦੇਸ਼ ‘ਚ ਹੀ ਮਨਾਉਣ ਦਾ ਫ਼ੈਸਲਾ ਕੀਤਾ। ਉਤਰਾਖੰਡ ਦੇ ਦੇਹਰਾਦੂਨ ਦੇ ਜੌਲੀ ਗ੍ਰਾਂਟ ਏਅਰਪੋਰਟ ਦਾ ਇਹ ਵੀਡੀਓ ਪੱਤਰਕਾਰ ਵਾਇਰਲ ਭਾਯਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ। ਵੀਡੀਓ ‘ਚ ਦੋਵੇਂ ਇੱਕ-ਦੂਜੇ ਦਾ ਹੱਥ ਫ਼ੜ ਕੇ ਤੁਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਪਣੀ ਪਹਿਲੀ ਮੈਰਿਜ ਐਨੀਵਰਸਰੀ ਵੀ ਆਪਣੇ ਦੇਸ਼ ‘ਚ ਹੀ ਮਨਾਈ ਸੀ। ਉਸ ਸਮੇਂ ਦੋਵੇਂ ਪਹਿਲਾਂ ਸਾਊਥ ਦੇ ਵੈਂਕਟੇਸ਼ਵਰ ਮੰਦਰ ‘ਚ ਆਸ਼ੀਰਵਾਦ ਲੈਣ ਪਹੁੰਚੇ ਸਨ। ਉਸ ਤੋਂ ਬਾਅਦ ਦੋਵਾਂ ਨੇ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਸੀ। ਦੋਹਾਂ ਸਟਾਰਜ਼ ਨੇ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ।
14 ਨਵੰਬਰ 2018 ਨੂੰ ਦੀਪਿਕਾ ਅਤੇ ਰਣਵੀਰ ਨੇ ਇਟਲੀ ‘ਚ ਵਿਆਹ ਕਰਵਾਇਆ ਸੀ। ਦੋਹਾਂ ਨੇ ਪਹਿਲਾਂ ਕੋਂਕਣੀ ਅਤੇ ਫ਼ਿਰ ਬਾਅਦ ਸਿੰਧੀ ਰਿਵਾਇਤਾਂ ਅਨੁਸਾਰ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਸਨ। ਫ਼ਿਰ ਉਨ੍ਹਾਂ ਨੇ ਮੁੰਬਈ ਅਤੇ ਬੈਂਗਲੂਰੂ ‘ਚ ਵਿਆਹ ਦੀ ਸ਼ਾਨਦਾਰ ਪਾਰਟੀ ਵੀ ਦਿੱਤੀ ਸੀ। ਫ਼ਿਲਹਾਲ, ਰਣਵੀਰ ਸਿੰਘ ਆਪਣੇ ਕਰੀਅਰ ਦੇ ਪਹਿਲੇ TV ਸ਼ੋਅ ਦਾ ਬਿੱਗ ਪਿਕਚਰ ਨੂੰ ਹੋਸਟ ਕਰ ਰਿਹਾ ਹੈ। ਸ਼ੋਅ ਦੇ ਇੱਕ ਐਪੀਸੋਡ ‘ਚ ਰਣਵੀਰ ਨੇ ਕਿਹਾ ਕਿ ਉਹ ਹੁਣ ਆਪਣਾ ਪਰਿਵਾਰ ਅੱਗੇ ਵਧਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਸ਼ੋਅ ਨੂੰ ਦਰਸ਼ਕ ਬਹੁਤ ਪਿਆਰ ਦੇ ਰਹੇ ਹਨ। ਜੇ ਗੱਲ ਕਰੀਏ ਦੋਹਾਂ ਦੇ ਕੰਮ ਦੀ ਤਾਂ ਰਣਵੀਰ ਅਤੇ ਦੀਪਿਕਾ ਜਲਦ ਹੀ ਫ਼ਿਲਮ ’83 ‘ਚ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਦਸੰਬਰ ਦੇ ਆਖ਼ਰੀ ਹਫ਼ਤੇ ‘ਚ ਰਿਲੀਜ਼ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਬੌਕਸ ਔਫ਼ਿਸ ‘ਤੇ ਰਿਕਾਰਡ ਤੋੜ ਕਮਾਈ ਕਰੇਗੀ।
ਚੇਤੇ ਰਹੇ ਕਿ ਇਹ ਇੱਕ ਸਪੋਰਟਸ ਆਧਾਰਿਤ ਫ਼ਿਲਮ ਹੈ ਜੋ 1983 ‘ਚ ਕਪਿਲ ਦੇਵ ਦੀ ਟੀਮ ਵਲੋਂ ਜਿੱਤੇ ਗਏ ਪਹਿਲੇ ਇੱਕ ਰੋਜ਼ਾ ਵਰਲਡ ਕੱਪ ਦੀ ਕਹਾਣੀ ਨੂੰ ਬਿਆਨ ਕਰੇਗੀ।