ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾਈ ਕਾਰ, 6 ਲੋਕਾਂ ਦੀ ਮੌਤ

ਲਖੀਸਰਾਏ ਬਿਹਾਰ ’ਚ ਲਖੀਸਰਾਏ ਜ਼ਿਲ੍ਹੇ ਦੇ ਹਲਸੀ ਥਾਣਾ ਖੇਤਰ ’ਚ ਮੰਗਲਵਾਰ ਨੂੰ 2 ਵਾਹਨਾਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਸਿਕੰਦਰਾ-ਸ਼ੇਖਪੁਰਾ ਮੁੱਖ ਮਾਰਗ ਪਿਪਰਾ ਪਿੰਡ ਨੇੜੇ ਸੁਮੋ ਵਾਹਨ ਅਤੇ ਰਸੋਈ ਗੈਸ ਸਿਲੰਡਰ ਨਾਲ ਭਰੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਘਟਨਾ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।
ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਿਤ ਸ਼ੇਖਰ ਸਿੰਘ ਉਰਫ ਨਿਮਾਨੀ ਸਿੰਘ (45), ਰਾਮਚੰਦਰ ਸਿੰਘ (35), ਲਾਲਜੀਤ ਸਿੰਘ (80), ਦੇਵੀ ਸਿੰਘ (40), ਡੇਜੀ ਕੁਮਾਰੀ (28) ਅਤੇ ਪ੍ਰੀਤਮ ਕੁਮਾਰ (25) ਦੇ ਰੂਪ ’ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਸਿਕੰਦਰਾ ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਜਮੁਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।