ਨਵੀਂ ਦਿੱਲੀ – ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ ਮਾਮਲਿਆਂ ’ਚ ਇਕ ਦਿਨ ਪਹਿਲਾਂ ਦੀ ਤੁਲਨਾ ’ਚ ਕਮੀ ਦਰਜ ਕੀਤੀ ਗਈ ਅਤੇ ਇਸ ਦੌਰਾਨ ਕਰੀਬ ਸਾਢੇ 12 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਹਾਲਾਂਕਿ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਰਹਿਣ ਨਾਲ ਸਰਗਰਮ ਮਾਮਲਿਆਂ ’ਚ ਗਿਰਾਵਟ ਜਾਰੀ ਰਹੀ। ਇਸ ਵਿਚ ਦੇਸ਼ ’ਚ ਵੀਰਵਾਰ ਨੂੰ 53 ਲੱਖ 81 ਹਜ਼ਾਰ 889 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤੱਕ ਇਕ ਅਰਬ 10 ਕਰੋੜ 79 ਲੱਖ 51 ਹਜ਼ਾਰ 224 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 12,516 ਨਵੇਂ ਮਾਮਲੇ ਸਾਹਮਣੇ ਆਏਹਨ ਅਤੇ ਇਸ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ ਤਿੰਨ ਕਰੋੜ 44 ਲੱਖ 14 ਹਜ਼ਾਰ 186 ਹੋ ਗਿਆ ਹੈ। ਇਸ ਦੌਰਾਨ 13,155 ਮਰੀਜ਼ ਸਿਹਤਮੰਦ ਹੋਏ ਹਨ। ਇਸ ਦੇ ਨਾਲ ਹੀ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3 ਕਰੋੜ 38 ਲੱਖ 14 ਹਜ਼ਾਰ 080 ਹੋ ਗਈ ਹੈ। ਦੇਸ਼ ’ਚ ਸਰਗਰਮ ਮਾਮਲੇ 1,140 ਘੱਟ ਕੇ 137416 ਰਹਿ ਗਏ ਹਨ। ਇਸੇ ਮਿਆਦ ’ਚ 501 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4 ਲੱਖ 62 ਹਜ਼ਾਰ 690 ਹੋ ਗਿਆ ਹੈ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ 0.40 ਫੀਸਦੀ, ਰਿਕਵਰੀ ਦਰ 98.26 ਫੀਸਦੀ ਅਤੇ ਮੌਤ ਦਰ 1.34 ਫੀਸਦੀ ’ਤੇ ਬਰਕਰਾਰ ਹੈ। ਸਰਗਰਮ ਮਾਮਲਿਆਂ ’ਚ ਕੇਰਲ ਦੇਸ਼ ’ਚ ਪਹਿਲੇ ਸਥਾਨ ’ਤੇ ਹੈ, ਜਿੱਥੇ ਸਰਗਰਮ ਮਾਮਲੇ 833 ਘੱਟ ਕੇ 70,251 ਰਹਿ ਗਏ ਹਨ। ਸੂਬੇ ’ਚ 7,638 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 4936791 ਹੋ ਗਈ ਹੈ। ਇਸੇ ਮਿਆਦ ’ਚ 419 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 35040 ਹੋ ਗਈ ਹੈ।