T-20 ‘ਚ ਰੋਹਿਤ ਦੀਆਂ 3000 ਦੌੜਾਂ ਪੂਰੀਆਂ, ਸਿਰਫ਼ ਦੋ ਬੱਲੇਬਾਜ਼ ਹੀ ਹਨ ਅੱਗੇ

ਦੁਬਈ – ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ T-20 ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀਆਂ 3,000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਇਹ ਉਪਲਬਧੀ ਹਾਸਿਲ ਕਰਨ ਵਾਲੇ ਉਹ ਦੁਨੀਆਂ ਦਾ ਤੀਜੇ ਬੱਲੇਬਾਜ਼ ਬਣ ਗਿਐ। ਰੋਹਿਤ ਨੇ ਨਾਮੀਬੀਆ ਦੇ ਵਿਰੁੱਧ T-20 ਵਿਸ਼ਵ ਕੱਪ ਦੇ ਆਖਰੀ ਗਰੁੱਪ ਮੁਕਾਬਲੇ ‘ਚ ਤੀਜੇ ਓਵਰ ਦੀ ਪਹਿਲੀ ਗੇਂਦ ‘ਤੇ ਚੌਕਾ ਲਗਾਇਆ ਅਤੇ ਆਪਣੀਆਂ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਖਾਤੇ ‘ਚ 115 ਮੈਚਾਂ ‘ਚ 2, 982 ਦੌੜਾਂ ਸਨ। ਰੋਹਿਤ ਸ਼ਰਮਾ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 94 ਮੈਚਾਂ ‘ਚ 3, 227 ਦੌੜਾਂ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ 107 ਮੈਚਾਂ ‘ਚ 3, 115 ਦੌੜਾਂ ਬਣਾਈਆਂ ਹੋਈਆਂ ਹਨ।
ਸਭ ਤੋਂ ਜ਼ਿਆਦਾ T-20 ਦੌੜਾਂ: 3, 227 – ਵਿਰਾਟ ਕੋਹਲੀ, 3, 115 – ਮਾਰਟਿਨ ਗੁਪਟਿਲ, 3, 045 – ਰੋਹਿਤ ਸ਼ਰਮਾ, ਅਤੇ 2, 603 ਆਰੋਨ ਫ਼ਿੰਚ।
ਸਭ ਤੋਂ ਤਿੰਨ 3 ਹਜ਼ਾਰ ਦੌੜਾਂ (ਘੱਟ ਪਾਰੀਆਂ): 79 – ਵਿਰਾਟ ਕੋਹਲੀ, 101 – ਮਾਰਟਿਨ ਗੁਪਟਿਲ, ਅਤੇ 108 – ਰੋਹਿਤ ਸ਼ਰਮਾ।
ਟੀ-20 ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ 50 ਪਲੱਸ ਸਕੋਰ: 10 – ਵਿਰਾਟ ਕੋਹਲੀ, 09 – ਕ੍ਰਿਸ ਗੇਲ, 08 – ਰੋਹਿਤ ਸ਼ਰਮਾ, 07 – ਮਹੇਲਾ ਜੈਵਰਧਨੇ ਅਤੇ 06- ਤਿਲਕਰਤਨੇ ਦਿਲਸ਼ਾਨ।