ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਨਾਲ ਹਮਲਾ, ਪੁਲਸ ਮੁਲਾਜ਼ਮਾਂ ਸਮੇਤ ਦੋ ਜ਼ਖਮੀ

ਸ਼੍ਰੀਨਗਰ – ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਬੁੱਧਵਾਰ ਨੂੰ ਸੀ.ਆਰ.ਪੀ.ਐੱਫ. ਦੇ ਬੰਕਰ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵੱਲੋਂ ਗ੍ਰਨੇਡ ਨਾਲ ਕੀਤੇ ਗਏ ਹਮਲੇ ਵਿੱਚ ਇੱਕ ਪੁਲਸ ਮੁਲਾਜ਼ਮ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ, ‘‘ਸ਼ਾਮ ਕਰੀਬ 6:40 ਵਜੇ ਅੱਤਵਾਦੀਆਂ ਨੇ ਸ਼੍ਰੀਨਗਰ ਜ਼ਿਲ੍ਹੇ ਦੇ ਆਲੀ ਮਸਜਿਦ ਈਦਗਾਹ ਦੇ ਕੋਲ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੀਆਂ 161ਵੀਂ ਬਟਾਲੀਅਨ ਦੇ ਬੰਕਰ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ।
ਉਨ੍ਹਾਂ ਦੱਸਿਆ ਕਿ ਗ੍ਰਨੇਡ ਫਟਣ ਨਾਲ ਸ਼੍ਰੀਨਗਰ ਦੇ ਹਵਾਲ ਨਿਵਾਸੀ ਏਜਾਜ਼ ਅਹਿਮਦ ਸਿਪਾਹੀ ਅਤੇ ਸ਼ਹਿਰ ਦੇ ਹੀ ਨਰਵਾਰਾ ਇਲਾਕੇ ਦੇ ਰਹਿਣ ਵਾਲੇ ਪੁਲਸ ਕਾਂਸਟੇਬਲ ਸਜਾਦ ਅਹਿਮਦ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਇਸ ਸਮੇਂ ਛੁੱਟੀ ‘ਤੇ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸਿਪਾਹੀ ਨੂੰ ਇਲਾਜ ਲਈ ਇੱਥੇ ਦੇ ਐੱਸ.ਐੱਮ.ਐੱਚ.ਐੱਸ. ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।