ਸਚਿਨ ਤੇਂਦੁਲਕਰ ਟਵਿਟਰ ਤੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਚ ਸ਼ਾਮਿਲ

ਮੁੰਬਈ – ਕੰਜ਼ੀਊਮਰ ਇੰਟੈਲੀਜੈਂਸ ਕੰਪਨੀ ਬ੍ਰੈਂਡਵਾਚ ਦੀ ਸਲਾਨਾ ਸੋਧ ਦੇ ਅਨੁਸਾਰ ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਇਸ ਸਾਲ ਟਵਿਟਰ ‘ਤੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਸ਼ਾਮਿਲ ਹੈ। ਸੱਜੇ ਹੱਥ ਦੇ ਮਹਾਨ ਬੱਲੇਬਾਜ਼ ਤੇਂਦੁਲਕਰ ਨੂੰ 50 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਅਮਰੀਕੀ ਅਭਿਨੇਤਾਵਾਂ ਡਵੇਨ ਜੌਨਸਨ ਅਤੇ ਲਿਓਨਾਰਡੋ ਡਿ ਕੈਪਰੀ? ਅਤੇ ਅਮਰੀਕਾ ਦੇ ਸਾਬਕਾ ਪ੍ਰਥਮ ਮਹਿਲਾ ਮਿਸ਼ੈਲ ਓਬਾਮਾ ਤੋਂ ਉੱਪਰ ਜਗ੍ਹਾ ਮਿਲੀ ਹੈ। ਅਮਰੀਕੀ ਗਾਇਕਾ ਟੇਲਰ ਸਵਿਫ਼ਟ ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ ਜਦਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੂਜੇ ਸਥਾਨ ‘ਤੇ। ਸੋਧ ‘ਚ ਤੇਂਦੁਲਕਰ ਨੂੰ ਇਸ ਸੂਚੀ ‘ਚ ਸ਼ਾਮਿਲ ਕਰਨ ਲਈ ਉਸ ਦੇ ਪਛੜੇ ਵਰਗ ਦੇ ਲੋਕਾਂ ਦੇ ਲਈ ਵਧੀਆ ਕੰਮ, ਉਨ੍ਹਾਂ ਦੇ ਲਈ ਆਵਾਜ਼ ਬੁਲੰਦ ਕਰਨ ਅਤੇ ਉਚਿਤ ਮੁਹਿੰਮਾਂ ਦੇ ਲਈ ਅੱਗੇ ਰਹਿਣਾ, ਉਸ ਦੇ ਕੰਮ ਤੋਂ ਬਾਅਦ ਉਸ ਦੇ ਪ੍ਰੇਰਿਤ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਭਾਈਵਾਲ ਬ੍ਰੈਂਡਾਂ ਦੇ ਸਬੰਧਿਤ ਪ੍ਰਭਾਵਸ਼ਾਲੀ ਮੁਹਿੰਮਾਂ’ ਦਾ ਹਵਾਲਾ ਦਿੱਤਾ ਗਿਆ।
ਰਾਜ ਸਭਾ ਦੇ ਵੀ ਮੈਂਬਰ ਸਾਬਕਾ ਭਾਰਤੀ ਕਪਤਾਨ ਤੇਂਦੁਲਕਰ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਯੂਨੀਸੈੱਫ਼ ਨਾਲ ਜੁੜੇ ਰਹੇ ਹਨ ਅਤੇ 2013 ‘ਚ ਉਨ੍ਹਾਂ ਨੇ ਦੱਖਣੀ ਏਸ਼ੀਆ ਦਾ ਦੂਤ ਨਿਯੁਕਤ ਕੀਤਾ ਗਿਆ। ਤੇਂਦੁਲਕਰ ਨੇ ਪੇਂਡੂ ਤੇ ਸ਼ਹਿਰੀ ਭਾਰਤ ਦੋਵਾਂ ਜਗ੍ਹਾ ਸਿਹਤ, ਸਿੱਖਿਆ ਅਤੇ ਖੇਡ ਦੇ ਖੇਤਰਾਂ ‘ਚ ਕਈ ਪਹਿਲ ਦਾ ਸਮਰਥਨ ਕੀਤਾ ਹੈ।