ਭਾਰਤ ਬਾਇਓਟੈੱਕ ਦੇ ਮੁਖੀ ਬੋਲੇ, ਕੋਰੋਨਾ ਟੀਕੇ ਦੀ ਦੂਜੀ ਡੋਜ਼ ਤੋਂ 6 ਮਹੀਨਿਆਂ ਬਾਅਦ ਹੀ ਦਿੱਤੀ ਜਾਵੇ ਤੀਜੀ ਖੁਰਾਕ

ਨਵੀਂ ਦਿੱਲੀ – ਭਾਰਤ ਬਾਇਓਟੈੱਕ ਦੇ ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਕ੍ਰਿਸ਼ਨਾ ਨੇ ਬੁੱਧਵਾਰ ਕਿਹਾ ਕਿ ਕੋਵਿਡ-19 ਰੋਕੂ ਟੀਕੇ ਦੀ ਦੂਜੀ ਖੁਰਾਕ ਤੋਂ 6 ਮਹੀਨਿਆਂ ਬਾਅਦ ਹੀ ਤੀਜੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਇਹੀ ਸਭ ਤੋਂ ਢੁੱਕਵਾਂ ਸਮਾਂ ਹੈ। ਨਾਲ ਹੀ ਉਨ੍ਹਾਂ ਨੱਕ ਰਾਹੀਂ ਦਿੱਤੇ ਜਾਣ ਵਾਲੇ ਟੀਕੇ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਪਾਇਆ ਕਿ ਉਨ੍ਹਾਂ ਦੀ ਕੰਪਨੀ ਜ਼ੀਕਾ ਰੋਕੂ ਟੀਕਾ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵੈਕਸੀਨ ਦਾ ਟੀਕਾ ਲੁਆਉਣਾ ਉਨ੍ਹਾਂ ਦਾ ਭਾਰਤੀ ਵਿਗਿਆਨ ਵਿੱਚ ਭਰੋਸਾ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈੱਕ ਨੱਕ ਰਾਹੀਂ ਦਿੱਤੇ ਜਾਣ ਵਾਲੇ ਟੀਕੇ ਨੂੰ ਬੂਸਟਰ ਖੁਰਾਕ ਵਜੋਂ ਲਿਆਉਣ ਬਾਰੇ ਵਿਚਾਰ ਕਰ ਰਿਹਾ ਹੈ। ਪੂਰੀ ਦੁਨੀਆ ਇਸ ਤਰ੍ਹਾਂ ਦੇ ਟੀਕੇ ਦੀ ਇੱਛੁਕ ਹੈ।