ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੀ ਚੱਲ ਰਹੀ ਕਾਰਵਾਈ ਦੌਰਾਨ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਇਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ, ਜਿਨ੍ਹਾਂ ਨੇ ਇਕ ਦੂਜੇ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਸਦਨ ‘ਚ ਨਵਜੋਤ ਸਿੰਘ ਸਿੱਧੂ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਬੋਲਣ ਮਗਰੋਂ ਰੌਲਾ-ਰੱਪਾ ਸ਼ੁਰੂ ਹੋ ਗਿਆ। ਸਿੱਧੂ ਨੇ ਸਦਨ ’ਚ ਹੀ ਬੀ.ਐੱਸ.ਐੱਫ. ਦੇ ਮੁੱਦੇ ‘ਤੇ ਅਕਾਲੀ ਦਲ ਨੂੰ ਘੇਰ ਲਿਆ। ਸਿੱਧੂ ਦਾ ਕਹਿਣਾ ਸੀ ਕਿ ਜੱਦ ਆਲ ਪਾਰਟੀ ਮੀਟਿੰਗ ਹੋਈ ਤਾਂ ਸੁਖਬੀਰ ਸਿੰਘ ਬਾਦਲ ਕਿੱਥੇ ਸੀ।
ਨਵਜੋਤ ਸਿੱਧੂ ਨੇ ਮਜੀਠੀਆ ਨੂੰ ਸਵਾਲ ਕੀਤੇ ਕਿ ਜਦੋਂ ਬੀ.ਐੱਸ ਐੱਫ਼ ਦੇ ਮੁੱਦੇ ’ਤੇ ਆਲ ਪਾਰਟੀ ਦੀ ਮੀਟਿੰਗ ਹੋਈ ਸੀ ਤਾਂ ਉਦੋਂ ਸੁਖਬੀਰ ਬਾਦਲ ਕਿੱਥੇ ਸੀ, ਉਨ੍ਹਾਂ ਦਾ ਜੀਜਾ ਕਿਥੇ ਸੀ? ਬੀ.ਐੱਸ ਐੱਫ਼ ਦੇ ਮੁੱਦੇ ’ਤੇ ਹੋਈ ਮੀਟਿੰਗ ’ਚ ਸੁਖਬੀਰ ਬਾਦਲ ਸ਼ਾਮਲ ਕਿਉਂ ਨਹੀਂ ਹੋਏ? ਉਸ ਸਮੇਂ ਮਜੀਠੀਆ ਵੀ ਕਿਹੜੀ ਖੁੱਡ ’ਚ ਜਾ ਕੇ ਲੁੱਕ ਕੇ ਬੈਠਾ ਹੋਇਆ ਸੀ।
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਕਾਲੀ ਦਲ ਦੇ ਆਗੂ ਸਦਨ ਵਿੱਚ ਕਾਲੇ ਚੋਗੇ ਰੰਗੱ ਦੇ ਕੱਪੜੇ ਪਾ ਕੇ ਆਏ ਹੋਏ ਹਨ। ਸੈਸ਼ਨ ਵਧਾਉਣ ਨੂੰ ਲੈ ਕੇ ਸਦਨ ਵਿਚ ਵਿਰੋਧੀ ਧਿਰ ‘ਆਪ’ ਤੇ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਅਕ‍ਾਲੀ ਦਲ ਦੇ ਆਗੂਆਂ ਵੱਲੋਂ ਸਦਨ ਵਿਚ ਨਾਅਰੇਬਾਜ਼ੀ ਵੀ ਕੀਤੀ ਗਈ, ਜਿਸ ਤੋਂ ਬਾਅਦ ਅਕਾਲੀ ਦਲ ਅਤੇ ‘ਆਪ’ ਦੇ ਆਗੂਆਂ ਨੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ।