ਸਾਲ 2021 ਖ਼ਤਮ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਨਵੇਂ ਸਾਲ ‘ਚ ਨਵੇਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਬੌਲੀਵੁਡ ਦੀ ਗੱਲ ਕਰੀਏ ਤਾਂ ਇਸ ਨਵੇਂ ਸਾਲ ‘ਚ ਜਿੱਥੇ ਕਈ ਅਜਿਹੇ ਸਿਤਾਰੇ ਹਨ ਜੋ ਆਪਣੇ ਜੀਵਨ ਸਾਥੀਆਂ ਨਾਲ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ, ਉੱਥੇ ਹੀ ਕੁੱਝ ਅਜਿਹੇ ਸਿਤਾਰੇ ਵੀ ਹਨ ਜੋ ਆਪਣੇ ਕਰੀਅਰਾਂ ਦੇ ਮਾਮਲੇ ‘ਚ ਕੁੱਝ ਵੱਖਰਾ ਕਰਨ ਦਾ ਰਸਤਾ ਦੇਖਣਗੇ। ਕੁੱਝ ਬੌਲੀਵੁਡ ਸਿਤਾਰੇ ਹੁਣ ਹੌਲੀਵੁਡ ਇੰਡਸਟਰੀ ‘ਚ ਵੀ ਹੱਥ ਅਜ਼ਮਾਉਣਗੇ।
ਹਾਲਾਂਕਿ ਇਸ ਲਿਸਟ ‘ਚ ਕਈ ਨਾਂ ਹਨ, ਪਰ ਅਸੀਂ ਉਨ੍ਹਾਂ ਲੋਕਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਬਹੁਤ ਛੋਟੀ ਉਮਰ ‘ਚ ਉਹ ਮੁਕਾਮ ਹਾਸਿਲ ਕੀਤਾ ਜੋ ਅਕਸਰ ਵੱਡੇ ਕਲਾਕਾਰ ਵੀ ਨਹੀਂ ਕਰ ਪਾਉਂਦੇ। ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ਆਲੀਆ ਭੱਟ ਦੀ ਗੱਲ ਕਰੀਏ ਜਿਸ ਦੇ ਪਿਆਰ ਦੇ ਕਿੱਸੇ ਇਸ ਸਮੇਂ ਬੌਲੀਵੁਡ ਦੇ ਗਲਿਆਰਿਆਂ ‘ਚ ਕਾਫ਼ੀ ਸੁਣਨ ਨੂੰ ਮਿਲ ਰਹੇ ਹਨ।
ਨਿਊਜ਼ ਪੋਰਟਲ ਦੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਹੌਲੀਵੁਡ ਪ੍ਰੌਜੈਕਟ ਦੀ ਡੀਟੇਲਜ਼ ਹਾਲੇ ਸਾਹਮਣੇ ਨਹੀਂ ਆਈ, ਪਰ ਇਸ ‘ਚ ਕਿਹਾ ਗਿਆ ਹੈ ਕਿ ਆਲੀਆ ਭੱਟ ਨੇ ਜਿੰਨੀਆਂ ਵੀ ਸਕ੍ਰਿਪਟਸ ਵੇਖੀਆਂ ਹਨ ਉਨ੍ਹਾਂ ‘ਚੋਂ ਕੇਵਲ ਇੱਕ ਨੇ ਉਸ ਦਾ ਧਿਆਨ ਖਿੱਚਿਆ। ਖ਼ਬਰਾਂ ਮੁਤਾਬਿਕ, ਆਲੀਆ ਭੱਟ ਸਾਲ 2022 ਦੀ ਸ਼ੁਰੂਆਤ ‘ਚ ਆਪਣੇ ਪਹਿਲੇ ਹੌਲੀਵੁਡ ਪ੍ਰੌਜੈਕਟ ਦੀ ਘੋਸ਼ਣਾ ਕਰ ਸਕਦੀ ਹੈ।