ਪਾਰਟੀ ਛੱਡਦੇ ਹੀ ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ

ਬਠਿੰਡਾ: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਆਗੂ ਤੇ ਵਿਧਾਇਕ ਰੁਪਿੰਦਰ ਰੂਬੀ ਬੀਤੇ ਦਿਨ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ, ਜਿਸ ਤੋਂ ਉਨ੍ਹਾਂ ‘ਆਪ’ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ ਕਿ ਚੀਮਾ ਕਾਂਗਰਸ ਨੂੰ ਟਿਕਟ ਦੇਣ ਦੀ ਗੱਲ ਕਰਦੇ ਹਨ ਤਾਂ ਉਹ ਖ਼ੁਦ ਉਸ ਖ਼ਿਲਾਫ਼ ਚੋਣ ਲੜ ਕੇ ਦੇਖ ਲੈਣ।
ਰੂਬੀ ਨੇ ਹਰਪਾਲ ਚੀਮਾ ਨੂੰ ਕਿਹਾ ਕਿ ਉਹ ਵੀ ਜਾਣਦੇ ਹਨ ਕਿ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਤੇ ਇਹ ਸਭ ਉਹ ਚੁੱਪ-ਚਾਪ ਨਹੀਂ ਦੇਖ ਸਕਦੀ।ਉਨ੍ਹਾਂ ਚੀਮਾ ਨੂੰ ਕਿਹਾ ਕਿ ਜਦੋਂ ਤੁਹਾਡਾ ਬੋਲਣ ਦਾ ਸਮਾਂ ਸੀ ਤਾਂ ਤੁਹਾਡੇ ਤੋਂ ਬੋਲਿਆ ਨਹੀਂ ਗਿਆ, ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ, ਨਾ ਭਗਵੰਤ ਸਿੰਘ ਮਾਨ ਲਈ। ਰਹੀ ਟਿਕਟ ਦੀ ਗੱਲ ਤੁਸੀਂ ਮੇਰੇ ਖ਼ਿਲਾਫ਼ ਚੋਣ ਲੜ ਕੇ ਵੇਖ ਲਓ।ਦੱਸਣਯੋਗ ਹੈ ਕਿ ਪਾਰਟੀ ਛੱਡਣ ’ਤੇ ਹਰਪਾਲ ਚੀਮਾ ਨੇ ਟਵੀਟ ਕਰਕੇ ਕਿਹਾ ਸੀ ਕਿ ‘ਆਪ’ ਤੋਂ ਟਿਕਟ ਮਿਲਣ ਦੇ ਚਾਂਸ ਨਾ ਹੋਣ ਕਰਕੇ ਰੂਬੀ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਉਨ੍ਹਾਂ ਕਾਂਗਰਸ ਨੂੰ ਬੇਨਤੀ ਕੀਤੀ ਸੀ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜ਼ਰੂਰ ਦੇ ਦੇਣ।