ਨਵੀਂ ਦਿੱਲੀ – ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਸੋਮਵਾਰ ਨੂੰ ਕਿਹਾ ਕਿ ਜੰਗ ਦੇ ਹਾਲਾਤ ’ਚ ਭਾਰਤੀ ਫ਼ੌਜ ਦੇ ਪੂਰਨ ਇਸਤੇਮਾਲ ਲਈ ਸਿਰਫ਼ ਦੇਸ਼ ਵਿਚ ਤਿਆਰ ਤਕਨੀਕ ’ਤੇ ਨਿਰਭਰਤਾ ਘੱਟ ਕਰ ਕੇ ਸਵਦੇਸ਼ੀ ਤਕਨੀਕ ਦਾ ਵਿਕਾਸ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਫਿੱਕੀ ਦੇ ਇਕ ਪ੍ਰੋਗਰਾਮ ਵਿਚ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤੀ ਫ਼ੌਜ ਤੇਜ਼ੀ ਨਾਲ ਆਧੁਨਿਕੀਕਰਨ ਦੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਇਹ ਆਪਣੀਆਂ ਜ਼ਰੂਰਤਾਂ ਲਈ ਵੱਧ ਤੋਂ ਵੱਧ ਸਵਦੇਸ਼ੀ ਹੱਲ ਭਾਲ ਰਹੀ ਹੈ।
ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤ ਕੋਲ ਇਕ ਵਿਸਥਾਰਿਤ ਉਦਯੋਗਿਕ ਆਧਾਰ ਹੈ ਅਤੇ ਸਾਨੂੰ ਯਕੀਨ ਹੈ ਕਿ ਰੱਖਿਆ ਮਸ਼ੀਨਰੀ ਦੀਆਂ ਜ਼ਿਆਦਾਤਰ ਮੁੱਖ ਲੋੜਾਂ ਘਰੇਲੂ ਪੱਧਰ ’ਤੇ ਹੀ ਔਸਤ ਲਾਗਤ ਘੱਟ ਹੈ, ਜੋ ਐੱਮ.ਐੱਸ.ਐੱਮ.ਈ. ਅਤੇ ਸਟਾਰਟਅਪ ਦੀ ਵੱਡੀ ਭਾਈਵਾਲੀ ਦੀ ਇਜਾਜ਼ਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੰਦੀ ਦੌਰਾਨ ਸਰਕਾਰ ਦੀ ਆਤਮਨਿਰਭਰ ਭਾਰਤ ਪਹਿਲ ਲਈ ਘਰੇਲੂ ਉਦਯੋਗ ਨੂੰ ਜ਼ਰੂਰੀ ਉਤਸ਼ਾਹ ਮਿਲਿਆ ਹੈ।