ਜੈਪੁਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ’ਚ 30 ਸਾਲਾ ਔਰਤ ਨੇ 4 ਨੌਜਵਾਨਾਂ ਦੇ ਵਿਰੁੱਧ ਸਮੂਹਿਕ ਜਬਰ ਜ਼ਿਨਾਹ, ਕੁੱਟ-ਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਗੁਰੂਗ੍ਰਾਮ (ਹਰਿਆਣਾ) ਵਾਸੀ ਔਰਤ ਦੀ ਸ਼ਿਕਾਇਤ ’ਤੇ ਸੋਮਵਾਰ ਤੜਕੇ 4 ਮੁਲਜ਼ਮਾਂ, ਬਾਬੂ ਲਾਲ ਸ਼ਰਮਾ ਅਤੇ 3 ਹੋਰਾਂ ਦੇ ਵਿਰੁੱਧ ਪੀੜਤਾ ਨਾਲ ਕੁੱਟ-ਮਾਰ, ਸਮੂਹਿਕ ਜਬਰ-ਜ਼ਿਨਾਹ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਦਰਜ ਸ਼ਿਕਾਇਤ ਅਨੁਸਾਰ ਪੀੜਤਾ ਦੇ ਨਾਲ ਚਾਰਾਂ ਮੁਲਜ਼ਮਾਂ ਨੇ ਲਾਲਸੋਟ ਬਾਈਪਾਸ ਰੋਡ ’ਤੇ ਵਿਜੋਰੀ ਪਿੰਡ ਦੇ ਕੋਲ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਸੁੰਨਸਾਨ ਇਲਾਕੇ ’ਚ ਸੁੱਟ ਕੇ ਫਰਾਰ ਹੋ ਗਏ। ਉੱਥੇ ਹੀ ਜਨਾਨੀ ਨਾਲ ਗੈਂਗਰੇਪ ਦੇ ਸੰਬੰਧ ਵਿਚ ਪੀੜਤਾ ਦੀ ਸਹੇਲੀ ਸਮੇਤ ਕੁੱਲ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆਗਿਆ ਹੈ। ਇਹ ਜਾਣਕਾਰੀ ਦੌਸਾ ਦੇ ਪੁਲਸ ਸੁਪਰਡੈਂਟ ਅਨਿਲ ਕੁਮਾਰ ਨੇ ਦਿੱਤੀ ਹੈ।