ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਾ-ਭੈਣ ਵਿਚਾਲੇ ਅਟੁੱਟ ਸਨੇਹ ਦੇ ਤਿਉਹਾਰ ਭਾਈ ਦੂਜ ’ਤੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ,‘‘ਸਾਰੇ ਦੇਸ਼ ਵਾਸੀਆਂ ਨੂੰ ਭਾਈ ਦੂਜ ਦੀਆਂ ਸ਼ੁੱਭਕਾਮਨਾਵਾਂ।’’ ਰੱਖੜੀ ਤੋਂ ਬਾਅਦ ‘ਭਾਈ ਦੂਜ’ ਅਜਿਹਾ ਦੂਜਾ ਤਿਉਹਾਰ ਹੈ, ਜੋ ਭਰਾ-ਭੈਣ ਦਰਮਿਆਨ ਸਨੇਹ ਨੂੰ ਸਮਰਪਿਤ ਹੈ।