ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 12,726 ਨਵੇਂ ਮਾਮਲੇ, 221 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ– ਭਾਰਤ ’ਚ ਬੀਤੇ 24 ਘੰਟਿਆਂ ਅੰਦਰ 12,729 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਨਾਲ 221 ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਥੇ ਹੀ 12,165 ਲੋਕ ਠੀਕ ਹੋ ਕੇ ਆਪਣੇ ਘਰ ਪਰਤ ਗਏ ਹਨ।
ਘਟ ਰਹੀ ਮਰੀਜ਼ਾਂ ਦੀ ਗਿਣਤੀ
ਦੇਸ਼ ’ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ। ਪੂਰੇ ਦੇਸ਼ ’ਚ ਵੀਰਵਾਰ ਨੂੰ 12,165 ਲੋਕ ਕੋਵਿਡ-19 ਤੋਂ ਠੀਕ ਹੋ ਕਏ ਘਰ ਵਾਪਸ ਪਰਤ ਗਏ। ਇਸ ਤੋਂ ਬਾਅਦ ਹੁਣ ਕੁੱਲ ਸਰਗਰਮ ਮਰੀਜ਼ਾਂ ਦੀ ਗਿਣਤੀ 1,48,922 ਹੋ ਗਈ ਹੈ। ਉਥੇ ਹੀ ਦੇਸ਼ ਭਰ ’ਚ ਹੁਣ ਤਕ ਕੁਲ 33724959 ਲੋਕ ਹੁਣ ਤਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।
ਹੁਣ ਤਕ ਹੋਈਆਂ 459873 ਮੌਤਾਂ
ਦੇਸ਼ ’ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ’ਚ ਕਮੀ ਨਾਲ ਆਉਣਾ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ, ਵੀਰਵਾਰ ਨੂੰ 221 ਲੋਕਾਂ ਦੀ ਮੌਤ ਹੋਈ, ਇਸ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 459873 ਪਹੁੰਚ ਗਈ ਹੈ।