ਗਿੱਦੜਬਾਹਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸੀਆਂ ਤੇ ਹਮਲੇ ਜਾਰੀ ਹਨ। ਹੁਣ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੈਪਟਨ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਤੁਸੀਂ ਸਮਝੌਤੇ ਵਾਲੇ ਮੁੱਖ ਮੰਤਰੀ ਸੀ ਕਾਲੇ ਪੇਪਰ ’ਤੇ ਨੀਲੀ ਸਿਹਾਈ ਨਾਲ ਲਿਖਣ ਵਰਗੇ ਤੁਸੀਂ ਬਾਦਲਾਂ ‘ਤੇ ਬੀ.ਜੇ.ਪੀ. ਦੇ ਖ਼ਿਲਾਫ਼ ਆਪਣੀ ਕੰਫਰਟ ਜ਼ੋਨ ‘ਚੋਂ ਬਾਹਰ ਨਹੀਂ ਨਿਕਲੇ। ਸਾਡੇ ਨਾਲ ਉਲਝਣ ਦੀ ਥਾਂ ਤੇ ਤੁਸੀਂ ਰਿਟਾਇਰ ਹੋ ਜਾਓ ਅਤੇ ਸਾਡੇ ਨਾਲ ਪੰਗੇ ਨਾਲ ਲਓ।