ਗੜ੍ਹਚਿਰੌਲੀ-ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਸਿਰੋਂਚਾ ਤਾਲੁਕਾ ‘ਚ ਐਤਵਾਰ ਨੂੰ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਜਾਇਦਾਦ ਜਾਂ ਜਾਨੀ ਨੁਕਸਾਨ ਦੀ ਹੁਣ ਤੱਕ ਕੋਈ ਖਬਰ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸ਼ਾਮ 6:48 ਵਜੇ ਰਿਕਟਰ ਪੈਮਾਨੇ ‘ਤੇ 4.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਗੜ੍ਹਚਿਰੌਲੀ ਜ਼ਿਲ੍ਹਾ ਕਲੇਕਟ੍ਰੇਟ ਵੱਲੋਂ ਜਾਰੀ ਬਿਆਨ ‘ਚ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 77 ਕਿਲੋਮੀਟਰ ਹੇਠਾਂ ਸੀ। ਭੂਚਾਲ ਦਾ ਝਟਕਾ ਤੇਲੰਗਾਨਾ ਦੀ ਸਰਹਦ ‘ਤੇ ਪ੍ਰਾਣਹਿਤਾ ਨਦੀ ਨੇੜੇ ਜਾਫਰਾਬਾਦ ਚਕ ਪਿੰਡ ‘ਚ ਦਰਜ ਕੀਤਾ ਗਿਆ।