ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰਾਂ ਨੇ ਮੁੱਖ ਮੰਤਰੀ ਚੰਨੀ ਦੀ ਫੋਟੋ ’ਤੇ ਮਲੀ ਕਾਲਖ਼

ਸਮਾਣਾ : ਇਲਾਕੇ ਦੇ ਕਈ ਪਿੰਡਾਂ ’ਚ ਪਿਛਲੇ ਦਿਨੀਂ ਹੋਈ ਗੜ੍ਹੇਮਾਰੀ ਅਤੇ ਬਰਸਾਤ ਨਾਲ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਲਲੋਛੀ ਵਿਚ ਲੱਗੇ ਹੋਰਡਿੰਗ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ’ਤੇ ਕਾਲਖ਼ ਮਲ ਦਿੱਤੀ। ਇਸ ਮੌਕੇ ਯੂਨੀਅਨ ਦੇ ਪਿੰਡ ਲਲੋਛੀ ਇਕਾਈ ਦੇ ਵੱਡੀ ਗਿਣਤੀ ’ਚ ਵਰਕਰ ਵੀ ਹਾਜ਼ਰ ਸਨ। ਪਿੰਡ ਲਲੋਛੀ ’ਚ ਪਰਾਲੀ ਨਾ ਸਾੜਣ ਸਬੰਧੀ ਪੰਜਾਬ ਸਰਕਾਰ ਵੱਲੋਂ ਲਗਾਏ ਹੋਰਡਿੰਗ ’ਤੇ ਕਾਲਖ਼ ਲਗਾਉਣ ਸਮੇਂ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਲੋਟੂ ਸਰਕਾਰ ਦੱਸਦੇ ਹੋਏ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।