ਅਮਿਤ ਸ਼ਾਹ ਨੇ ਅਹਿਮਦਾਬਾਦ-ਗਾਂਧੀਨਗਰ ਰਾਜਮਾਰਗ ’ਤੇ ਏਲੀਵੇਟੇਡ ਕੋਰੀਡੋਰ ਦਾ ਉਦਘਾਟਨ ਕੀਤਾ

ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ’ਚ ਅਹਿਮਦਾਬਾਦ ਨੂੰ ਗਾਂਧੀਨਗਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਇਕ ਏਲੀਵੇਟੇਡ ਕੋਰੀਡੋਰ ਦਾ ਸੋਮਵਾਰ ਨੂੰ ਉਦਘਾਟਨ ਕੀਤਾ। ਏਲੀਵੇਟੇਡ ਕੋਰੀਡਾਰ ਨਾਲ ਆਵਾਜਾਈ ’ਚ ਸਹੂਲਤ ਹੋਵੇਗੀ ਅਤੇ ਇਸ ਮਹੱਤਵਪੂਰਨ ਸੜਕ ’ਤੇ ਭੀੜ ਘੱਟ ਹੋਵੇਗੀ। ਅਹਿਮਦਾਬਾਦ ਦੇ ਗੋਟਾ ਫਲਾਈਓਵਰ ਅਤੇ ਇੱਥੇ ਸਾਇੰਸ ਸਿਟੀ ਫਲਾਈਓਵਰ ਵਿਚ 170 ਕਰੋੜ ਰੁਪਏ ਦੀ ਲਾਗਤ ਨਾਲ ਬਣੇ 2.36 ਕਿਲੋਮੀਟਰ ਲੰਬੇ ਏਲੀਵੇਟੇਡ ਕੋਰੀਡੋਰ ਚਾਲੂ ਹੋਣ ਦੇ ਨਾਲ ਸ਼ਹਿਰ ਦੀ ਸਭ ਤੋਂ ਰੁਝੀ ਸੜਕ ’ਤੇ ਤੋਂ ਆਵਾਜਾਈ ਆਸਾਨ ਹੋ ਜਾਵੇਗੀ।
ਉਦਘਾਟਨ ਸਮਾਰੋਹ ’ਚ ਮੁੱਖ ਮੰਤਰੀ ਭੂਪਿੰਦਰ ਪਟੇਲ ਮੌਜੂਦ ਸਨ। ਰਾਜ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ,‘‘ਏਲੀਵੇਟੇਡ ਕੋਰੀਡੋਰ ਤੋਂ ਐੱਸ.ਜੀ. (ਸਰਖੇਜ-ਗਾਂਧੀਨਗਰ) ਰਾਜਮਾਰਗ ਦਾ ਇਸਤੇਮਾਲ ਕਰਨ ਵਾਲੇ ਯਾਤਰੀਆਂ ਨੂੰ ਸਿੱਧੇ ਫ਼ਾਇਦਾ ਮਿਲੇਗਾ। ਇਹ ਹਿੱਸਾ ਗਾਂਧੀਨਗਰ ’ਚ ਸ਼ਾਹ ਦੇ ਸੰਸਦੀ ਖੇਤਰ ਦੇ ਅਧੀਨ ਆਉਂਦਾ ਹੈ।’’