ਆਫ਼ ਦਿ ਰਿਕਾਰਡ: ਇਤਿਹਾਸ ਦੇ ਪੰਨੇ ਪਲਟਣ ’ਚ ਲੱਗੇ ਰਾਜਪਾਲ ਸੱਤਿਆਪਾਲ ਮਲਿਕ

ਨੈਸ਼ਨਲ ਡੈਸਕ— ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ’ਚ 75 ਸਾਲ ਤੋਂ ਵੱਧ ਉਮਰ ਦੇ ਸਭ ਵਿਅਕਤੀਆਂ ਲਈ ਮੰਤਰੀਆਂ ਦੇ ਅਹੁਦੇ ’ਤੇ ਪਾਬੰਦੀ ਲਾਉਣ ਦੀ ਨੀਤੀ ਪੇਸ਼ ਕੀਤੀ ਤਾਂ ਇਹ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨ੍ਹਾ ਅਤੇ ਹੋਰਨਾਂ ਅਜਿਹੇ ਆਗੂਅਾਂ ਲਈ ਇਕ ਝਟਕੇ ਵਾਂਗ ਸੀ ਪਰ ਇਤਿਹਾਸ ਨੂੰ ਵੇਖਦੇ ਹਾਂ ਤਾਂ ਅਸੀਂ ਨੋਟ ਕਰਦੇ ਹਾਂ ਕਿ ਅਜਿਹੀਆਂ ਕਈ ਉਦਾਹਰਣਾਂ ਹਨ ਜਦੋਂ ਉਹ ਆਪਣੇ 70 ਦੇ ਦਹਾਕੇ ’ਚ ਸਿਆਸਤ ਦੇ ਖੇਤਰ ’ਚ ਹੁੰਦੇ ਹਨ ਤਾਂ ਇਤਿਹਾਸ ਰਚਦੇ ਹਨ। ਜੈ ਪ੍ਰਕਾਸ਼ ਨਾਰਾਇਣ ਨੂੰ ਵੇਖੋ ਜਿਨ੍ਹਾਂ ਨੇ 70 ਸਾਲ ਦੀ ਉਮਰ ’ਚ ਭ੍ਰਿਸ਼ਟਾਚਾਰ ਵਿਰੁੱਧ ਬਿਹਾਰ ’ਚ ਅੰਦੋਲਨ ਸ਼ੁਰੂ ਕੀਤਾ ਸੀ। ਮੁਰਾਰਜੀ ਦੇਸਾਈ 70 ਸਾਲ ਦੀ ਉਮਰ ’ਚ ਭ੍ਰਿਸ਼ਟ ਚਿਮਨ ਭਾਈ ਪਟੇਲ ਦੀ ਗੁਜਰਾਤ ਸਰਕਾਰ ਵਿਰੁੱਧ ਮਰਨ ਵਰਤ ’ਤੇ ਬੈਠੇ ਸਨ।
ਅਜਿਹਾ ਲੱਗਦਾ ਹੈ ਕਿ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ 24 ਜੁਲਾਈ ਨੂੰ 75 ਸਾਲ ਦੇ ਹੋਣ ਪਿੱਛੋਂ ਸਿਆਣੇ ਹੋ ਗਏ ਹਨ। ਉਂਝ ਇਹ ਮੋਦੀ-ਅਮਿਤ ਸ਼ਾਹ ਹੀ ਸਨ ਜਿਨ੍ਹਾਂ ਨੇ ਮਲਿਕ ਨੂੰ 2018 ’ਚ ਉੱਤਰ ਪ੍ਰਦੇਸ਼ ’ਚ ਉਨ੍ਹਾਂ ਦੀਆਂ ਸੇਵਾਵਾਂ ਲਈ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਅਤਿਅੰਤ ਅਹਿਮ ਅਹੁਦੇ ਨਾਲ ਸਨਮਾਨਤ ਕੀਤਾ ਸੀ। ਉਹ ਇਕ ਕੱਟੜ ਰਾਮ ਮਨੋਹਰ ਲੋਹੀਆ ਦੇ ਪੈਰੋਕਾਰ, ਮੂਲ ਰੂਪ ’ਚ ਧਰਮ-ਨਿਰਪੱਖ ਅਤੇ ਸਵਰਗੀ ਚੌਧਰੀ ਚਰਨ ਸਿੰਘ ਦੇ ਭਰੋਸੇਯੋਗ ਹਨ।
ਮੋਦੀ ਅਤੇ ਸ਼ਾਹ ਦੀ ਟੀਮ ਨੇ ਮਲਿਕ ਨੂੰ ਜੰਮੂ-ਕਸ਼ਮੀਰ ਦੇ ਆਗੂਆਂ ਦਰਮਿਆਨ ਇਹ ਧਾਰਨਾ ਬਣਾਉਣ ਲਈ ਭੇਜਿਆ ਸੀ ਕਿ ਉਹ ਸੁਲ੍ਹਾ ਲਈ ਆਏ ਹਨ ਪਰ ਅਸਲ ’ਚ ਦੋਵੇਂ ਲੁਕਵੇਂ ਢੰਗ ਨਾਲ ਧਾਰਾ-370 ਨੂੰ ਖਤਮ ਕਰਨ ਲਈ ਕੰਮ ਕਰ ਰਹੇ ਸਨ। ਜਦੋਂ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਖੇਤਰ ’ਚ ਬਦਲ ਦਿੱਤਾ ਗਿਆ ਤਾਂ ਮਲਿਕ ਨੂੰ ਕੁਝ ਮਹੀਨਿਆਂ ਬਾਅਦ ਹੀ ਗੋਆ ਅਤੇ ਫਿਰ ਉੱਥੋਂ ਮੇਘਾਲਿਆ ਭੇਜ ਦਿੱਤਾ ਗਿਆ। ਉਨ੍ਹਾਂ ਆਪਣੀ ਸਮਝ ਨਾਲ 70 ਸਾਲ ਤੋਂ ਵੱਧ ਉਮਰ ਦੇ ਇਕ ਵਿਅਕਤੀ ਦੀ ਸ਼ਖਸੀਅਤ ਦਾ ਗਲਤ ਅਨੁਮਾਨ ਲਾਇਆ ਜੋ ਅਡਵਾਨੀ ਅਤੇ ਜੋਸ਼ੀ ਨਹੀਂ ਹਨ। ਪ੍ਰੇਸ਼ਾਨ ਅਤੇ ਅਪਮਾਨਤ ਮਲਿਕ ਨੇ ਇਤਿਹਾਸ ਦੇ ਪੰਨੇ ਪਲਟਣ ਦਾ ਫੈਸਲਾ ਕੀਤਾ ਅਤੇ ਉੱਚੀਆਂ ਥਾਵਾਂ ’ਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਕੁਝ ਸਬੂਤਾਂ ਨਾਲ ਅੰਬਾਨੀ, ਗੋਆ ਦੇ ਮੁੱਖ ਮੰਤਰੀ ਅਤੇ ਆਰ. ਐੱਸ. ਐੱਸ. ਦੇ ਜਨਰਲ ਸਕੱਤਰ ਰਾਮ ਮਾਧਵ ਦਾ ਵੀ ਨਾਂ ਲਿਆ।
ਪਿਛਲੇ ਕੁਝ ਦਿਨ ਤੋਂ ਉਹ ਦਿੱਲੀ ’ਚ ਮੇਘਾਲਿਆ ਹਾਊਸ ਵਿਖੇ ਠਹਿਰੇ ਹੋਏ ਹਨ। ਉਹ ਉਸੇ ਸਰਕਾਰ ਵਿਰੁੱਧ ਮੀਡੀਆ ਨੂੰ ਇਕ ਤੋਂ ਬਾਅਦ ਇਕ ਇੰਟਰਵਿਊ ਦੇ ਰਹੇ ਹਨ ਜਿਸ ਨੇ ਉਨ੍ਹਾਂ ਨੂੰ ਗਵਰਨਰ ਨਿਯੁਕਤ ਕੀਤਾ ਸੀ। ਉਹ ਭਾਰਤ ਦੇ ਰਾਸ਼ਟਰਪਤੀ ਦੀ ਆਗਿਆ ਤੋਂ ਬਿਨਾਂ ਦੇਸ਼ ’ਚ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ, ਚਲੇ ਜਾਂਦੇ ਹਨ ਅਤੇ ਇਕ ਤੋਂ ਬਾਅਦ ਇਕ ਰੈਲੀਆਂ ’ਚ ਭਾਸ਼ਣ ਦੇ ਰਹੇ ਹਨ। ਇਕ ਰਾਜਪਾਲ ਲਈ ਇਹ ਸਭ ਕੁਝ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਕੋਲੋਂ ਆਗਿਆ ਲੈਣੀ ਹੁੰਦੀ ਹੈ। ਅਜਿਹੀ ਹਾਲਤ ’ਚ ਮੋਦੀ ਅਤੇ ਸ਼ਾਹ ਦੀ ਜੋੜੀ ਉਨ੍ਹਾਂ ਨੂੰ ਬਰਤਰਫ ਕਰਨ ਲਈ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੀ ਹੈ। ਮਲਿਕ ਰਾਜਪਾਲ ਦੇ ਆਪਣੇ ਮੌਜੂਦਾ ਲਾਭ ਦਾ ਆਨੰਦ ਲੈ ਰਹੇ ਹਨ।