ਜਲੰਧਰ- ਪੰਜਾਬ ਦੇ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ’ਚ ਪਿਛਲੇ ਦੋ ਦਿਨਾਂ ਤੋਂ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਨੂੰ ਜੋ ਨੁਕਸਾਨ ਹੋਇਆ ਹੈ, ਪੰਜਾਬ ਸਰਕਾਰ ਉਸਦਾ ਡੁਕਵਾਂ ਮੁਆਵਜ਼ਾ ਦੇਵੇਗੀ।
ਉਨ੍ਹਾਂ ਕਿਹਾ ਕਿ ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਕਈ ਜ਼ਿਲਿਆਂ ’ਚ ਮੀਂਹ ਨਾਲ ਗੜੇਮਾਰੀ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਝੇ ’ਚ ਝੋਨੇ ਦੇ ਨਾਲ-ਨਾਲ ਬਾਸਮਤੀ ਦੀ ਫਸਲ ਵੀ ਤਬਾਹ ਹੋ ਗਈ ਹੈ। ਫਸਲਾਂ ਨੂੰ ਲੈ ਕੇ ਜੋ ਰਿਪੋਰਟਾਂ ਆਉਣਗੀਆਂ ਉਸਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਸੋਨੀ ਨੇ ਪਿੰਡ ਮੁੱਲੇਚੱਕ ’ਚ ਸਮਾਰੋਹ ਕ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ’ਚ 85 ਫ਼ੀਸਦੀ ਵਿਕਾਸ ਕਾਰਜ ਸਪੰਨ ਹੋ ਚੁੱਕੇ ਹੈ ਅਤੇ ਬਾਕੀ ਛੇਤੀ ਪੂਰੇ ਹੋ ਜਾਣਗੇ। ਉਨ੍ਹਾਂ ਨੇ ਪਿੰਡ ’ਚ ਇੱਕ ਸਰਕਾਰੀ ਡਿਸਪੈਂਸਰੀ ਬਣਾਉਣ ਅਤੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਰਿਆਲਟੋ ਚੌਕ ’ਚ ਸਥਿਤ ਗਿਰਜਾ ਘਰ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗਿਰਜਾ ਘਰ ਨੂੰ ਢਾਈ ਲੱਖ ਦਾ ਚੈੱਕ ਭੇਟ ਕੀਤਾ ।