ਅਦਾਕਾਰਾ ਤਾਪਸੀ ਪੰਨੂ, ਪ੍ਰਿਆਂਸ਼ੂ ਪਯਨੁਲੀ ਅਤੇ ਅਭਿਸ਼ੇਕ ਬੈਨਰਜੀ ਨੇ ਅਹਿਮਦਾਬਾਦ ‘ਚ ਸ਼ਾਨਦਾਰ ਦਿਨ ਬਿਤਾਇਆ ਜਿੱਥੇ ਉਹ Zee5 ਔਰਿਜਨਲ ਫ਼ਿਲਮ ਰਸ਼ਮੀ ਰਾਕੇਟ ਦੇ ਪ੍ਰਚਾਰ ਲਈ ਪਹੁੰਚੇ। ਕੱਛ ‘ਚ ਸ਼ੂਟਿੰਗ ਤੋਂ ਬਾਅਦ ਇਹ ਯਾਤਰਾ ਘਰ ਵਾਪਿਸ ਜਾਣ ਵਰਗੀ ਸੀ। ਫ਼ਿਲਮ ਦੀ ਸ਼ੂਟਿੰਗ ਦੌਰਾਨ ਤਾਪਸੀ ਸਖ਼ਤ ਡਾਈਟ ‘ਤੇ ਸੀ, ਇਸ ਲਈ ਉਹ ਸਭ ਤੋਂ ਖ਼ੁਸ਼ ਸੀ ਕਿਉਂਕਿ ਉਸ ਨੂੰ ਸਥਾਨਕ ਭੋਜਨ ਦਾ ਸਵਾਦ ਲੈਣ ਦਾ ਮੌਕਾ ਮਿਲਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਸੈਰ ਸਪਾਟਾ ਮੰਤਰੀ ਨਾਲ ਗੱਲਬਾਤ ਹੋਈ ਜਿੱਥੇ ਉਨ੍ਹਾਂ ਨੇ ਫ਼ਿਲਮ ਦੇ ਦਾਇਰੇ ਅਤੇ ਵਿਕਾਸ ਦੇ ਨਾਲ-ਨਾਲ ਗੁਜਰਾਤ ‘ਚ ਫ਼ਿਲਮ ਉਦਯੋਗ ਬਾਰੇ ਚਰਚਾ ਕੀਤੀ ਅਤੇ ਫ਼ਿਰ ਅਦਾਕਾਰਾਂ ਨੇ ਰਾਧੇਸ਼ਿਆਮ ਫ਼ਾਰਮਜ਼ ਅਤੇ ਸ਼ੈਂਕਸ ਰੀਜ਼ੌਰਟ ਵਿਖੇ ਦੋ ਨਵਰਾਤਰੀ ਸਮਾਗਮਾਂ ‘ਚ ਹਿੱਸਾ ਲੈ ਕੇ ਇਸ ਰੋਮਾਂਚਕ ਦਿਨ ਦਾ ਜਸ਼ਨ ਮਨਾਇਆ।
ਤਾਪਸੀ ਪੰਨੂ ਕਹਿੰਦੀ ਹੈ, ”ਮੈਂ ਇਸ ਯਾਤਰਾ ਦੀ ਬਹੁਤ ਉਡੀਕ ਕਰ ਰਹੀ ਸੀ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਇਸ ਦਾ ਹਿੱਸਾ ਬਣ ਸਕੀ ਹਾਂ ਕਿਉਂਕਿ ਅਹਿਮਦਾਬਾਦ ਮੇਰੀ ਉਮੀਦਾਂ ‘ਤੇ ਖਰਾ ਉਤਰਿਆ ਹੈ। ਮੈਂ ਸਥਾਨਕ ਭੋਜਨ ਖਾਣਾ, ਗੁਜਰਾਤ ‘ਚ ਫ਼ਿਲਮ ਉਦਯੋਗ ਦੇ ਵਿਕਾਸ ਬਾਰੇ ਚਰਚਾ ਕਰਨਾ ਅਤੇ, ਸਭ ਤੋਂ ਮਹੱਤਵਪੂਰਨ, ਦਿਲ ਨਾਲ ਗਰਬਾ ਖੇਡਣਾ ਪਸੰਦ ਕੀਤਾ ਹੈ।”