ਵੱਡੇ ਆਗੂ ਤੋਂ ਵੀ ਮੰਗੀ ਸੀ ਮਦਦ
ਬੌਲੀਵੁਡ ਦੀ ਡਰੀਮ ਗਰਲ ਹੇਮਾ ਮਾਲਿਨੀ ਪਰਦੇ ‘ਤੇ ਆਪਣੀ ਐਕਟਿੰਗ ਅਤੇ ਹੁਸਨ ਦਾ ਜਲਵਾ ਬਿਖੇਰਨ ਲਈ ਜਾਣੀ ਜਾਂਦੀ ਹੈ। ਲੋਕ ਹੇਮਾ ਮਾਲਿਨੀ ਦੀ ਜ਼ਿੰਦਗੀ ਬਾਰੇ ਬਹੁਤ ਕੁੱਝ ਜਾਣਦੇ ਚਾਹੁੰਦੇ ਹਨ ਜਿਸ ਨੇ ਲੰਘੀ 16 ਅਕਤੂਬਰ ਨੂੰ ਆਪਣਾ ਜਨਮਦਿਨ ਮਨਾਇਆ, ਪਰ ਕਈ ਲੋਕ ਇਹ ਨਹੀਂ ਜਾਣਦੇ ਕਿ ਹੇਮਾ ਦੋਸਤੀ ਨੂੰ ਕਾਇਮ ਰੱਖਣ ਬਾਰੇ ਵੀ ਪੱਕੀ ਹੈ। ਹੇਮਾ ਦੀ ਰੇਖਾ ਨਾਲ ਦੋਸਤੀ ਸੀ, ਅਤੇ ਉਸ ਨੇ ਰੇਖ ਅਤੇ ਅਮਿਤਾਭ ਬੱਚਨ ਨੂੰ ਦੁਬਾਰਾ ਮਿਲਾਉਣ ਲਈ ਬਹੁਤ ਸਾਰੇ ਯਤਨ ਕੀਤੇ।
ਪੱਕੀਆਂ ਸਹੇਲੀਆਂ ਹਨ ਹੇਮਾ-ਰੇਖਾ
ਦਰਅਸਲ ਹੇਮਾ ਮਾਲਿਨੀ ਅਤੇ ਰੇਖਾ ਦੀ ਦੋਸਤੀ ਕਾਫ਼ੀ ਡੂੰਘੀ ਹੈ, ਕਈ ਮੌਕਿਆਂ ‘ਤੇ ਦੋਵੇਂ ਇਕੱਠੀਆਂ ਨਜ਼ਰ ਵੀ ਆ ਚੁੱਕੀਆਂ ਹਨ। ਉੱਥੇ ਹੀ ਹੇਮਾ ਦੀ ਦੋਸਤੀ ਅਮਿਤਾਭ ਬੱਚਨ ਅਤੇ ਪਤਨੀ ਜਯਾ ਬੱਚਨ ਨਾਲ ਵੀ ਚੰਗੀ ਹੈ। ਰੇਖਾ ਨਾਲ ਆਪਣੀ ਦੋਸਤੀ ਕਾਰਨ ਉਹ ਦੋਹਾਂ ਨੂੰ ਮਿਲਵਾਉਣ ਲਈ ਪਰੇਸ਼ਾਨ ਹੋ ਗਈ ਸੀ। ਇੱਥੋਂ ਤਕ ਕਿ ਇਸ ਲਈ ਉਸ ਨੇ ਇੱਕ ਰਾਜ ਨੇਤਾ ਤੋਂ ਮਦਦ ਵੀ ਮੰਗੀ ਸੀ।
ਹੇਮਾ ਅਤੇ ਰੇਖਾ ਦੋਸਤੀ ਦੀ ਗਹਿਰਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦੈ ਕਿ ਰੇਖਾ ਆਪਣੇ ਅਤੇ ਮੁਕੇਸ਼ ਅਗਰਵਾਲ ਦੇ ਸਬੰਧਾਂ ਬਾਰੇ ਗੱਲ ਕਰਨ ਲਈ ਸਭ ਤੋਂ ਪਹਿਲਾ ਹੇਮਾ ਕੋਲ ਹੀ ਗਈ ਸੀ। ਉੱਥੇ ਹੀ ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਨਾਲ ਵੀ ਰੇਖਾ ਦੇ ਚੰਗੇ ਸਬੰਧ ਹਨ। ਰੇਖਾ ਨੇ ਧਰਮਿੰਦਰ ਨਾਲ ਕਈ ਸੁਪਰਹਿਟ ਫ਼ਿਲਮਾਂ ਕੀਤੀਆਂ ਹਨ। ਰੇਖਾ ਅਤੇ ਹੇਮਾ ਮਾਲਿਨੀ ਨਾਲ ਆਪਣੀ ਹਰ ਛੋਟੀ ਤੇ ਵੱਡੀ ਗੱਲ, ਹਰ ਖ਼ੁਸ਼ੀ ਸ਼ੇਅਰ ਕਰਦੀ ਹੈ।
ਅਮਰ ਸਿੰਘ ਤੋਂ ਮੰਗੀ ਸੀ ਮਦਦ
ਇਸ ਗੱਲ ਦਾ ਜ਼ਿਕਰ ਯਾਸਿਰ ਉਸਮਾਨ ਦੀ ਲਿਖੀ ਰੇਖਾ ਦੀ ਬਾਇਓਗ੍ਰਾਫ਼ੀ ਰੇਖਾ: ਕੈਸੀ ਪਹੇਲੀ ਜ਼ਿੰਦਗਾਨੀ ‘ਚ ਵੀ ਹੈ। ਉਸ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਇੱਕ ਵੇਲੇ ਹੇਮਾ ਮਾਲਿਨੀ ਰੇਖਾ ਨੂੰ ਅਮਿਤਾਭ ਬੱਚਨ ਨਾਲ ਮਿਲਵਾਉਣ ਲਈ ਕਾਫ਼ੀ ਉਤਸੁਕ ਸੀ। ਓਦੋਂ ਹੇਮਾ ਨੇ ਇੱਕ ਵੱਡੇ ਸਿਆਸੀ ਆਗੂ ਨਾਲ ਗੱਲ ਕੀਤੀ। ਕਿਤਾਬ ‘ਚ ਦਾਅਵਾ ਕੀਤਾ ਗਿਆ ਹੈ ਕਿ ਹੇਮਾ ਨੇ ਮਰਹੂਮ ਆਗੂ ਅਮਰ ਸਿੰਘ ਨਾਲ ਅਮਿਤਾਭ ਅਤੇ ਰੇਖਾ ਦਾ ਪੈਚਅੱਪ ਕਰਵਾਉਣ ਲਈ ਕਿਹਾ ਸੀ। ਹੇਮਾ ਨੇ ਅਮਰ ਸਿੰਘ ਨੂੰ ਕਿਹਾ ਸੀ, ਅਮਿਤਾਭ ਨੂੰ ਤਾਂ ਤੁਸੀਂ ਭਰਾ ਮੰਨਦੇ ਹੋ, ਉਸ ਨਾਲ ਰੇਖਾ ਲਈ ਗੱਲ ਕਿਉਂ ਨਹੀਂ ਕਰਦੇ?