ਪੰਜਾਬੀ ਫ਼ਿਲਮ ਪਾਣੀ ‘ਚ ਮਧਾਣੀ ਦਾ ਟਰੇਲਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟਰੇਲਰ ‘ਚ 80ਵੇਂ ਦੇ ਦਹਾਕੇ ਨੂੰ ਦਿਖਾਇਆ ਗਿਆ ਹੈ। ਸਿਰਫ਼ ਪੰਜਾਬ ਹੀ ਨਹੀਂ ਸਗੋਂ 80ਵੇਂ ਦੇ ਦਹਾਕੇ ਦਾ ਇੰਗਲੈਂਡ ਵੀ ਫ਼ਿਲਮ ਦੇ ਟਰੇਲਰ ‘ਚ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਟਰੇਲਰ 14 ਅਕਤੂਬਰ ਨੂੰ ਰਿਲੀਜ਼ ਹੋਇਆ ਸੀ ਜਿਸ ਨੂੰ ਹੁਣ ਤਕ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟਰੇਲਰ ਨੇ ਹਰ ਪਾਸੇ ਧਮਾਲ ਮਚਾ ਕੇ ਰੱਖੀ ਹੈ ਪਰ ਯੂਟਿਊਬ ‘ਤੇ ਇਸ ਦੇ ਚਰਚੇ ਜ਼ਿਆਦਾ ਹਨ।
ਦੱਸ ਦੇਈਏ ਕਿ ਫ਼ਿਲਮ ‘ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫ਼ਤਿਖ਼ਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੁਪੀ, ਸ਼ਿਵਮ ਸ਼ਰਮਾ, ਹਨੀ ਮੱਟੂ ਤੇ ਪਰਵੀਨ ਆਵਾਰਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵਲੋਂ ਲਿਖੀ ਗਈ ਹੈ। ਫ਼ਿਲਮ ‘ਚ ਗਿੱਪੀ ਗਰੇਵਾਲ 80 ਦੇ ਦਹਾਕੇ ਦੇ ਉਭਰਦੇ ਗਾਇਕ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਸ ਦਾ ਨਾਂ ਗੁੱਲੀ ਹੈ।
ਗੁੱਲੀ ਨਾਲ ਕੁੱਝ ਅਜਿਹਾ ਹੋ ਜਾਂਦਾ ਹੈ ਜਿਸ ਕਾਰਨ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਹੁਣ ਇਹ ਭਾਜੜਾਂ ਕਿਵੇਂ ਖ਼ਤਮ ਹੋਣਗੀਆਂ, ਇਹ ਤਾਂ ਤੁਹਾਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।
ਦੁਨੀਆਂ ਭਰ ‘ਚ ਪਾਣੀ ‘ਚ ਮਧਾਣੀ ਫ਼ਿਲਮ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਸਨੀ ਰਾਜ, ਡਾ.ਪ੍ਰਭਜੋਤ ਐੱਸ.ਸਿੱਧੂ (ਸਿਊਟਲ) ਅਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ ਅਤੇ ਇਸ ਨੂੰ ਓਮਜੀ ਸਟਾਰ ਸਟੂਡੀਓਜ਼ ਵਲੋਂ ਵਰਲਡਵਾਈਡ ਡਿਸਟ੍ਰੀਬਿਊਟ ਕੀਤਾ ਜਾਵੇਗਾ।