ਸੀਰੀਆ ਦੀ ਰਾਜਧਾਨੀ ‘ਚ ਧਮਾਕਾ, 14 ਸੈਨਿਕਾਂ ਦੀ ਮੌਤ

ਦਮਿਸ਼ਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਮੱਧ ਹਿੱਸੇ ਵਿਚ ਹੋਏ ਅੱਤਵਾਦੀ ਹਮਲੇ ਵਿਚ 14 ਸੈਨਿਕਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਵਿਭਾਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਬੁੱਧਵਾਰ ਸਵੇਰੇ ਮਸ਼ਹੂਰ ਦਮਰੋਜ ਹੋਟਲ ਨੇੜੇ ਸੈਨਾ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਦੋ ਸ਼ਕਤੀਸ਼ਾਲੀ ਵਿਸਫੋਟਕ ਉਪਕਰਨਾਂ ਨਾਲ ਧਮਾਕਾ ਕੀਤਾ। ਸੂਤਰਾਂ ਨੇ ਕਿਹਾ,”ਸ਼ੁਰੂਆਤੀ ਅੰਕੜਿਆਂ ਮੁਤਾਬਕ ਇਸ ਘਟਨਾ ਵਿਚ ਬੱਸ ਵਿਚ ਸਵਾਰ 14 ਸੈਨਿਕਾਂ ਦੀ ਮੌਤ ਹੋ ਗਈ।”
ਵਿਸਫੋਟਕ ਉਪਕਰਨ ਨੂੰ ਕੀਤਾ ਗਿਆ ਕਿਰਿਆਹੀਣ
ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਸੈਨਾ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ ਵਿਸਫੋਟਕ ਉਪਕਰਨ ਨੂੰ ਕਿਰਿਆਹੀਣ ਕਰ ਦਿੱਤਾ। ਇਹ ਵਿਸਫੋਟਕ ਉਸੇ ਸਥਾਨ ‘ਤੇ ਮਿਲਿਆ ਸੀ ਜਿੱਥੇ ਅੱਤਵਾਦੀਆਂ ਨੇ ਅੱਜ ਸਵੇਰੇ ਮੱਧ ਦਮਿਸ਼ਕ ਵਿਚ ਸਥਿਤ ਮਸ਼ਹੂਰ ਦਮਰੋਜ ਹੋਟਲ ਨੇੜੇ ਸੈਨਾ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ ਸਨ। ਸੂਤਰਾਂ ਨੇ ਕਿਹਾ,”ਸੀਰੀਆਈ ਸੈਨਾ ਵਿਚ ਅੱਤਵਾਦੀਆਂ ਵੱਲੋਂ ਮੱਧ ਦਮਿਸ਼ਕ ਵਿਚ ਲਗਾਈ ਗਈ ਤੀਜੀ ਬਾਰੂਦੀ ਸੁਰੰਗ ਨੂੰ ਕਿਰਿਆਹੀਣ ਕਰ ਦਿੱਤਾ।”