ਚੰਡੀਗੜ੍ਹ : ਸਰਕਾਰ ਨੇ ਸੂਬੇ ਵਿਚ ਕੋਰੋਨਾ ਬੰਦਿਸ਼ਾਂ 31 ਅਕਤੂਬਰ ਤਕ ਵਧਾ ਦਿੱਤੀਆਂ ਹਨ। ਵਿਭਾਗ ਨੇ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸੂਬੇ ਵਿਚ ਸਿਰਫ ਉਹੀ ਲੋਕਾਂ ਨੂੰ ਐਂਟਰੀ ਹੋਵੇਗੀ ਜਿਨ੍ਹਾਂ ਕੋਲ 72 ਘੰਟੇ ਪਹਿਲਾਂ ਕਰਵਾਏ ਆਰ. ਟੀ. ਪੀ. ਸੀ. ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਹੋਵੇਗੀ। ਇਸ ਤੋਂ ਇਲਾਵਾ ਇਨਡੋਰ ਪ੍ਰੋਗਰਾਮਾਂ ਵਿਚ 400 ਅਤੇ ਆਊਟਡੋਰ ਪ੍ਰੋਗਰਾਮਾਂ ਵਿਚ 600 ਲੋਕਾਂ ਦੀ ਇਜਾਜ਼ਤ ਹੋਵੇਗੀ। ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਜਿੰਮ, ਮਾਲ, ਮਿਊਜ਼ੀਅਮ, ਚਿੜੀਆਘਰ ਆਦਿ ਵਿਚ ਸਮਰੱਥਾ ਦੀ ਦੋ ਤਿਹਾਈ ਫੀਸਦੀ ਭੀੜ ਨੂੰ ਐਂਟਰੀ ਮਿਲੇਗੀ।
ਇਸ ਤੋਂ ਸਾਫ ਆਖਿਆ ਗਿਆ ਹੈ ਕਿ ਸੰਬੰਧਤ ਸਥਾਨਾਂ ਦੇ ਸਟਾਫ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਲੱਗੀ ਹੋਣੀ ਲਾਜ਼ਮੀ ਹੈ। ਸਵੀਮਿੰਗ ਪੂਲ ਅਤੇ ਜਿੰਮ ਦਾ ਇਸਤੇਮਾਲ ਕਰਨ ਵਾਲੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਵੈਕਸੀਨ ਦੀ ਇਕ ਡੋਜ਼ ਜ਼ਰੂਰੀ ਕੀਤੀ ਗਈ ਹੈ। ਸੂਬੇ ਵਿਚ ਸਕੂਲ, ਕਾਲਜ ਅਤੇ ਹਾਸਟਲਾਂ ਲਈ ਪਹਿਲਾਂ ਤੋਂ ਦਿੱਤੀ ਗਈ ਛੋਟ 31 ਅਕਤੂਬਰ ਤੱਕ ਵਧਾਈ ਗਈ ਹੈ।