ਆਬੂ ਧਾਬੀ – ਕੋਲਕਾਤਾ ਨਾਈਟ ਰਾਈਡਰਜ਼ (KKR) ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) 2021 ਦੇ ਐਲੀਮਿਨੇਟਰ ਮੁਕਾਬਲੇ ‘ਚ ਰੌਇਲ ਚੈਲੰਜਰਜ਼ ਬੈਂਗਲੁਰੂ (RBC) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਉਸ ਦਾ ਸਫ਼ਰ ਵੀ ਖ਼ਤਮ ਹੋ ਗਿਆ। ਹੁਣ KKR ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ ਜਿਸ ‘ਚ ਜਿੱਤਣ ਵਾਲੀ ਟੀਮ ਫ਼ਾਈਨਲ ‘ਚ ਚੇਨਈ ਸੁਪਰਕਿੰਗਜ਼ ਨਾਲ ਭਿੜੇਗੀ। RBC ਦੀ ਹਾਰ ਤੋਂ ਬਾਅਦ ਟੀਮ ਦੇ ਆਪਣੇ ਇੱਕ ਸਾਥੀ ਦੇ ਨਾਲ ਹੋਏ ਵਿਵਹਾਰ ਤੋਂ ਨਾਖ਼ੁਸ਼ ਗਲੈੱਨ ਮੈਕਸਵੈੱਲ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਨੂੰ ਡਰ ਵਾਲੀ ਇੱਕ ਜਗ੍ਹਾ ਬਣਾਉਣਾ ਚਾਹੁੰਦੇ ਹਨ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
RBC ਦੀ ਹਾਰ ਤੋਂ ਬਾਅਦ ਟੀਮ ਦੇ ਇੱਕ ਆਪਣੇ ਸਾਥੀ ਦੇ ਨਾਲ ਹੋਏ ਵਿਵਹਾਰ ਤੋਂ ਨਾਖ਼ੁਸ਼ ਮੈਕਸਵੈੱਲ ਨੇ ਅਸਲੀ ਪ੍ਰਸ਼ੰਸਕਾਂ ਨੂੰ ਧੰਨਵਾਦ ਕੀਤਾ, ਪਰ ਨਾਲ ਹੀ ਕੁੱਝ ਲੋਕਾਂ ਨੂੰ ਸੋਸ਼ਲ ਮੀਡੀਆ ਨੂੰ ਵਿਕਰਾਲ ਜਗ੍ਹਾ ਬਣਾਉਣ ‘ਤੇ ਲੰਮੇ ਹੱਥੀਂ ਲੈਂਦਿਆਂ ਕਿਹਾ, ”RBC ਲਈ ਇਹ ਸੀਜ਼ਨ ਚੰਗਾ ਰਿਹਾ। ਅਸੀਂ ਉੱਥੇ ਤਕ ਨਹੀਂ ਪਹੁੰਚ ਸਕੇ ਜਿੱਥੇ ਪਹੁੰਚਣਾ ਸੀ, ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਇਹ IPL ਸਾਡੇ ਲਈ ਚੰਗਾ ਨਹੀਂ ਰਿਹਾ, ਪਰ ਫ਼ਿਰ ਵੀ ਸੋਸ਼ਲ ਮੀਡੀਆ ‘ਤੇ ਲੋਕ ਟੀਮ ਬਾਰੇ ਬੇਕਾਰ ਗੱਲਾਂ ਕਰ ਰਹੇ ਹਨ ਜੋ ਸ਼ਰਮਨਾਕ ਹੈ। ਉਨ੍ਹਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਵੀ ਇਨਸਾਨ ਹਾਂ ਜੋ ਹਰ ਦਿਨ ਆਪਣਾ ਸਰਵਸ੍ਰੇਸ਼ਠ ਦੇ ਰਹੇ ਹਨ। ਅਜਿਹੇ ‘ਚ ਉਨ੍ਹਾਂ ਲੋਕਾਂ ਨੂੰ ਇੰਨਾ ਹੀ ਕਹਿਣਾ ਚਾਹਾਂਗਾ ਕਿ ਗ਼ਲਤ ਭਾਸ਼ਾ ਦਾ ਇਸਤੇਮਾਲ ਕਰਨ ਦੀ ਬਜਾਏ ਚੰਗੇ ਇਨਸਾਨ ਬਣਨ।
ਮੈਕਸਵੈੱਲ ਨੇ ਅੱਗੇ ਕਿਹਾ, RCB ਦੇ ਸੱਚੇ ਪ੍ਰਸ਼ੰਸ਼ਕ ਨੂੰ ਉਨ੍ਹਾਂ ਦੇ ਪਿਆਰ ਦੇ ਸਪੋਰਟ ਲਈ ਧੰਨਵਾਦ। ਉਨ੍ਹਾਂ RCB ਦੇ ਖਿਡਾਰੀ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਗ਼ਲਤ ਭਾਸ਼ਾ ਵਰਤਨ ਵਾਲਿਆਂ ਨੂੰ ਕਿਹਾ ਕਿ ਉਹ ਅਜਿਹਾ ਵਿਵਹਾਰ ਨਾ ਕਰਨ। ਜੇਕਰ ਤੁਸੀਂ ਮੇਰੇ ਕਿਸੇ ਸਾਥੀ ਖਿਡਾਰੀ ਜਾਂ ਦੋਸਤ ਨੂੰ ਸੋਸ਼ਲ ਮੀਡੀਆ ‘ਤੇ ਗਾਲ੍ਹਾਂ ਕੱਢੋਗੇ ਤਾਂ ਤੁਹਾਨੂੰ ਸਾਰੇ ਲੋਕ ਬਲੌਕ ਕਰ ਦੇਣਗੇ। ਅਜਿਹੇ ‘ਚ ਬੇਕਾਰ ਗੱਲ ਕਰਨ ਦਾ ਕੀ ਮਤਲਬ। ਅਜਿਹੇ ਲੋਕਾਂ ਲਈ ਮੁਆਫ਼ੀ ਦੀ ਕੋਈ ਜਗ੍ਹਾ ਨਹੀਂ।