ਬੈਂਗਲੁਰੂ – ਖੇਡ ਕੰਪਨੀਆਂ ਗੇਮਪਲੇ ਅਤੇ ਆਰਕਾ ਸਪੋਰਟਸ ਨੇ ਬੈਂਗਲੁਰੂ ‘ਚ ਐੱਮ.ਐੱਸ.ਧੋਨੀ ਕ੍ਰਿਕਟ ਅਕੈਡਮੀ (MSDCA) ਸ਼ੁਰੂ ਕਰਨ ਦਾ ਐਲਾਨ ਕੀਤਾ। ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫ਼ਰੰਸ ‘ਚ ਦੱਸਿਆ ਕਿ ਅਕੈਡਮੀ ਨੂੰ ਸ਼ਹਿਰ ਦੇ ਬਿਦਰਹੱਲੀ ਦੇ ਕੜਾ ਅਗ੍ਰਹਾਰਾ ‘ਚ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ 7 ਨਵੰਬਰ ਨੂੰ ਹੋਵੇਗੀ, ਪਰ ਇਸ ਲਈ ਰੈਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਗੇਮਪਲੇ ਦੇ ਮਾਲਕ ਦੀਪਕ ਐੱਸ.ਭਟਨਾਗਰ ਨੇ ਕਿਹਾ ਕਿ ਬੈਂਗਲੁਰੂ ‘ਚ ਐੱਮ.ਐੱਸ.ਧੋਨੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਦੇ ਨਾਲ ਜੋ ਬੱਚੇ ਇਸ ਕ੍ਰਿਕਟ ‘ਚ ਸਫ਼ਲ ਹੋਣ ਦੀ ਇੱਛਾ ਰੱਖਦੇ ਹਨ, ਉਸ ਦੇ ਕੋਲ ਸੁਪਨਿਆਂ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਅਤੇ ਵਿਸ਼ਵ ਪੱਧਰੀ ਕੋਚਿੰਗ ਸਹੂਲਤ ਹੋਵੇਗੀ। ਆਰਕਾ ਸਪੋਰਟਸ ਦੇ ਮਿਹਿਰ ਦਿਵਾਕਰ ਨੇ ਕਿਹਾ ਕਿ ਸਾਡੇ ਵਿਲੱਖਣ ਅਤੇ ਬੇਮਿਸਾਲ ਕੋਚਿੰਗ ਪ੍ਰੋਗਰਾਮ ‘ਚ ਇਕਜੁਟ, ਟੀਮ ਵਰਕ, ਖੇਡ ਦਾ ਅਨੰਦ ਲੈਣ ਦੇ ਨਾਲ-ਨਾਲ ਪੇਸ਼ੇਵਰ ਰਵੱਈਏ ਅਤੇ ਕਿਸੇ ਵੀ ਹਾਲਾਤ ‘ਚ ਢਲਣ ਬਾਰੇ ਸਿਖਿਆ ਦਿੱਤੀ ਜਾਂਦੀ ਹੈ।