ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ’ਤੇ ਰਾਜਨੀਤੀ ਤੋਂ ਵਿਰੋਧੀ ਧਿਰਾਂ ਪਰਹੇਜ ਕਰਨ : ਡਾ. ਸ਼ੁਭਾਸ਼ ਸ਼ਰਮਾ

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਦੇਸ਼ ਦੇ 10 ਰਾਜਾਂ ਅਤੇ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀ ਸੀਮਾ ਸੁਰੱਖਿਆ ਬਲ ਦੇ ਖੇਤਰ ’ਚ ਬਦਲਾਅ ਕਰਨ ਦੇ ਮੁੱਦੇ ’ਤੇ ਬੋਲਦੇ ਹੋਏ ਪੰਜਾਬ ਦੇ ਪ੍ਰਦੇਸ਼ ਜਰਨਲ ਸਕੱਤਰ ਡਾ. ਸ਼ੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਕੌਮੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਜਿਸ ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਵਲੋਂ ਇਸ ਮੁੱਦੇ ’ਤੇ ਵਿਰੋਧ ਜਤਾਉਣ ’ਤੇ ਕੜਾ ਇਤਰਾਜ਼ ਜਤਾਉਦੇਂ ਹੋਏ ਕਿਹਾ ਕਿ ਇਨ੍ਹਾਂ ਦਲਾਂ ਨੂੰ ਰਾਸ਼ਟਰੀ ਸੁਰੱਖਿਆ ਤੋਂ ਆਪਣੇ ਦਲਾਂ ਦੀ ਸੁਰੱਖਿਆ ਦੀ ਜ਼ਿਆਦਾ ਚਿੰਤਾ ਹੈ। ​ਡਾ. ਸ਼ੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਇਕ ਸਰਹੱਦ ਰਾਜ ਹੈ, ਜੋ ਪਹਿਲਾਂ ਵੀ ਸੀਮਾ ਪਾਰ ਤੋਂ ਚਲਾਏ ਗਏ ਅੱਤਵਾਦ ਨੂੰ ਸਹਿ ਚੁੱਕਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਇਸ ਗੱਲ ਨੂੰ ਕਹਿੰਦੇ ਰਹੇ ਹਨ ਕਿ ਪਾਕਿਸਤਾਨ ਦੇ ਵੱਲੋਂ ਗਤੀਵਿਧੀਆਂ ਵੱਧ ਰਹੀਆਂ ਹਨ। ਪੰਜਾਬ ਵਿਚ ਲਗਾਤਾਰ ਡਰੋਨ ਆ ਰਹੇ ਹਨ।
ਪਿਛਲੇ ਕੁਝ ਦਿਨਾਂ ਵਿਚ ਹੀ ਜਿਸ ਤਰ੍ਹਾਂ ਹਥਿਆਰ ਫੜੇ ਜਾ ਰਿਹੇ ਹਨ ਉਹ ਦਰਸਾਉਦਾ ਹੈ ਕਿ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਸੀਮਾ ਪਾਰ ਤੋਂ ਤੇਜ ਹੋਈ ਹੈ। ਡਾ. ਸ਼ੁਭਾਸ਼ ਸ਼ਰਮਾ ਨੇ ਕਿਹਾ ਕਿ BSF ਦੇਸ਼ ਦੀਆਂ ਸੀਮਾਵਾਂ ਦੀ ਰੱਖਿਅਕ ਹੈ। ਅਜਿਹੇ ਵਿਚ ਉਸਦਾ ਖੇਤਰ ਵੱਧਣ ਤੋਂ ਪੰਜਾਬ ਅਤੇ ਬਾਕੀ ਰਾਜ ਵੀ ਜਿਆਦਾ ਸੁਰੱਖਿਅਤ ਹੋਣਗੇ। ਅਜਿਹੇ ਵਿਚ ਵਿਰੋਧੀ ਦਲਾਂ ਨੂੰ ਸੰਕੁਚਿਤ ਰਾਜਨੈਤਿਕ ਸਵਾਰਥਾ ਤੋਂ ਉਪਰ ਉੱਠ ਕੇ ਦੇਸ਼ ਦੇ ਹਿਤ ਵਿਚ ਸੋਚਣਾ ਚਾਹੀਦਾ ਹੈ।