ਇਸਲਾਮਾਬਾਦ : ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਨੂੰ ਤਾਲਿਬਾਨ ਦੀ ਚਿੰਤਾ ਸਤਾਉਣ ਲੱਗੀ ਹੈ। ‘ਡੋਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਖਾਨ ਨੇ ਕਿਹਾ ਕਿ ਦੁਨੀਆ ਨੂੰ ਅਫ਼ਗਾਨਿਸਤਾਨ ਨਾਲ ਸੰਪਰਕ ਸਥਾਪਤ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਜੇਕਰ ਅਫ਼ਗਾਨਿਸਤਾਨ ਵਿਚ ਇਕ ਵਾਰ ਫਿਰ ਅਰਾਜਕਤਾ ਫੈਲ ਗਈ ਤਾਂ ਇਹ ਆਈ.ਐੱਸ.ਆਈ.ਐੱਸ. ਵਰਗੇ ਅੱਤਵਾਦੀ ਸੰਗਠਨਾਂ ਲਈ ਇਕ ਅਨੁਕੂਲ ਸਥਾਨ ਬਣ ਜਾਵੇਗਾ, ਜੋ ਕਿ ਖੇਤਰ ਦੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਅਤੇ ਇਸ ‘ਤੇ ਪਾਬੰਦੀਆਂ ਲਗਾਉਣ ਨਾਲ ਇਕ ਵੱਡਾ ਮਨੁੱਖੀ ਸੰਕਟ ਖੜ੍ਹਾ ਹੋ ਜਾਵੇਗਾ ਅਤੇ ਦੇਸ਼ 20 ਸਾਲ ਪਿੱਛੇ ਚਲਾ ਜਾਏਗਾ। ਖਾਨ ਨੇ ਪਾਕਿਸਤਾਨ ਅਤੇ ਚੀਨ ਵਿਚਾਲੇ 70 ਸਾਲ ਪੁਰਾਣੇ ਸਬੰਧ ਨੂੰ ‘ਸਮੇਂ ਦੀ ਕਸੌਟੀ ’ਤੇ ਜਾਂਚਿਆ-ਪਰਖਿਆ’ ਦੱਸਿਆ। ਦੱਸ ਦੇਈਏ ਕਿ ਤਾਲਿਬਾਨ ਨੇ 6 ਸਤੰਬਰ ਨੂੰ ਪੰਜਸ਼ੀਰ ’ਤੇ ਕਬਜ਼ਾ ਦੇ ਬਾਅਦ ਪੂਰੇ ਅਫ਼ਗਾਨਿਸਤਾਨ ’ਤੇ ਕੰਟਰੋਲ ਕਰਨ ਦਾ ਐਲਾਨ ਕੀਤਾ ਅਤੇ ਉਦੋਂ ਤੋਂ ਇਹ ਸਮੂਹ ਆਪਣੀ ‘ਸਰਕਾਰ’ ਨੂੰ ਅੰਤਰਰਾਸ਼ਟਰੀ ਮਾਨਤਾ ਦੇਣ ਦੀ ਅਪੀਲ ਕਰ ਰਿਹਾ ਹੈ।